ਪੱਤਰ ਪ੍ਰਰੇਰਕ, ਪਠਾਨਕੋਟ : ਅੱਜ ਕਾਂਗਰਸ ਪਾਰਟੀ ਵੱਲੋਂ ਸਿੰਬਲ ਚੌਕ ਵਿਖੇ ਇਕ ਪੋ੍ਗਰਾਮ ਰੋਸ ਪ੍ਰਦਰਸ਼ਨ ਨੂੰ ਕੀਤਾ ਗਿਆ। ਪ੍ਰਦਰਸ਼ਨ ਦੀ ਪ੍ਰਧਾਨਗੀ ਕਾਂਗਰਸ ਦੇ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਅਮਿਤ ਮਿੱਠੂ ਤੇ ਜਨਰਲ ਸਕੱਤਰ ਪੰਜਾਬ ਕਾਂਗਰਸ ਸੇਵਾ ਦਲ ਅਕਸ਼ੈ ਪੁੰਜ ਨੇ ਕੀਤੀ। ਇਸ ਮੌਕੇ ਅਮਿਤ ਮਿੱਠੂ ਨੇ ਕਿਹਾ ਕਿ ਯੂਪੀ ਦੇ ਲਖੀਮਪੁਰ 'ਚ ਕਿਸਾਨਾਂ ਵੱਲੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਪਰ ਯੂਪੀ ਸਰਕਾਰ ਦੇ ਕਾਰਨ ਉੱਥੇ ਬਹੁਤ ਸਾਰੇ ਕਿਸਾਨਾਂ ਦੀ ਮੌਤ ਹੋ ਗਈ, ਜਿਸ ਕਾਰਨ ਅੱਜ ਯੂਪੀ ਸਰਕਾਰ ਦੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਦੀਪਕ ਸ਼ਰਮਾ ਯੂਥ ਕਾਂਗਰਸ ਉਪ ਪ੍ਰਧਾਨ ਵਿਧਾਨ ਸਭਾ, ਸੰਚਤ, ਦੀਪਕ ਸਿਆਲ, ਹਰਪਾਲ ਸਿੰਘ, ਰਾਹੁਲ ਦੇਵ, ਗਿੰਨੀ, ਅੰਗਦ, ਸਾਹਿਲ, ਮੋਹਿਤ ਸੈਣੀ, ਰੋਹਿਤ ਸੈਣੀ, ਸਾਹਿਲ ਸ਼ਰਮਾ, ਅੰਕਿਤ ਮਹਿਰਾ ਆਦਿ ਹਾਜ਼ਰ ਸਨ।