ਸੁਰਿੰਦਰ ਮਹਾਜਨ, ਪਠਾਨਕੋਟ : 14 ਫਰਵਰੀ ਵਾਲੇ ਦਿਨ ਹੋਇਆ ਚੋਣਾਂ ਦੇ ਅੱਜ ਨਤੀਜੇ ਐਲਾਨੇ ਗਏ ਹਨ। ਪਠਾਨਕੋਟ ਨਗਰ ਨਿਗਮ ਦੀ ਇਹ ਦੂਸਰੀ ਚੋਣ ਸੀ ਤੇ ਇਸ ਉੱਤੇ ਕਾਂਗਰਸ ਨੇ ਬਹੁਮਤ ਨਾਲ ਕਬਜ਼ਾ ਕਰ ਲਿਆ ਹੈ ਜਦਕਿ ਪਿਛਲੀ ਵਾਰ ਇਹ ਭਾਜਪਾ ਦੇ ਕਬਜ਼ੇ ਹੇਠ ਸੀ। ਅੱਜ ਆਏ ਨਤੀਜਿਆਂ ਅਨੁਸਾਰ 37 ਸੀਟਾਂ 'ਤੇ ਕਾਂਗਰਸ ਉਮੀਦਵਾਰ, 11 'ਤੇ ਭਾਜਪਾ, ਇਕ 'ਤੇ ਅਕਾਲੀ ਦਲ ਅਤੇ ਇਕ 'ਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। 37 ਸੀਟਾਂ ਜਿੱਤਣ ਦੇ ਬਾਵਜੂਦ ਵਿਧਾਇਕ ਆਪਣੇ ਵਾਰਡ ਨੰਬਰ 32 'ਚ ਭਾਰਤੀ ਜਨਤਾ ਪਾਰਟੀ ਦੇ ਹੱਥੋਂ ਆਪਣੇ ਉਮੀਦਵਾਰ ਨੂੰ ਹਾਰਨ ਤੋਂ ਨਹੀਂ ਬਚਾ ਸਕੇ। ਇਨ੍ਹਾਂ ਨਤੀਜਿਆਂ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸ ਦੇ ਵਿਧਾਇਕ ਅਮਿਤ ਵਿਜ ਨੇ ਇਸ ਨੂੰ ਲੋਕਾਂ ਵਲੋਂ ਉਨ੍ਹਾਂ ਦੇ ਵਲੋਂ ਕਰਵਾਏ ਗਏ ਵਿਕਾਸ ਦਾ ਨਤੀਜਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਲੋਕਾਂ ਵਲੋਂ ਉਨ੍ਹਾਂ 'ਤੇ ਕੀਤੇ ਵਿਸ਼ਵਾਸ ਦਾ ਸਿੱਟਾ ਹੈ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੇ ਖੇਤੀ ਕਾਨੂੰਨ ਵੀ ਭਾਜਪਾ ਦੀ ਹਾਰ ਲਈ ਕਿਸੇ ਹੱਦ ਤਕ ਜ਼ਿੰਮੇਵਾਰ ਹਨ।

ਇਹ ਪੁੱਛੇ ਜਾਣ 'ਤੇ ਕਿ ਇਨ੍ਹਾਂ ਚੋਣਾਂ ਨੂੰ 2022 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਸੈਮੀਫਾਈਨਲ ਵਜੋਂ ਵੇਖਦੇ ਹਨ ਤਾਂ ਉਨ੍ਹਾਂ ਇਹ ਕਹਿ ਕੇ ਟਾਲ ਦਿੱਤਾ ਕਿ ਅੱਜ ਦੇ ਚੋਣ ਨਤੀਜਿਆਂ ਨੇ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵਧਾ ਦਿੱਤੀ ਹੈ। ਨਗਰ ਨਿਗਮ ਦੇ ਮੇਅਰ ਬਾਰੇ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਇਸ ਦਾ ਫ਼ੈਸਲਾ ਮੁੱਖ ਮੰਤਰੀ ਅਤੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨਾਲ ਮਸ਼ਵਰੇ ਮਗਰੋਂ ਹੋਵੇਗਾ।

ਕੁੱਲ 50 ਸੀਟਾਂ 'ਚੋਂ 26 'ਤੇ ਮਹਿਲਾ ਉਮੀਦਵਾਰ ਜੇਤੂ

ਅੱਜ ਦੇ ਘੋਸ਼ਿਤ ਨਤੀਜਿਆਂ ਵਿਚ 50ਵਿੱਚੋ 26 ਮਹਿਲਾ ਉਮੀਦਵਾਰ ਹਨ ਜੋਕਿ ਵੱਖ ਵੱਖ ਪਾਰਟੀਆਂ ਨਾਲ ਸੰਬੰਧਿਤ ਹਨ ਕਾਂਗਰਸ ਦੇ ਜਿਤੇ 37 ਉਮੀਦਵਾਰਾਂ ਵਿਚ 16 ਮਹਿਲਾ ਭਾਜਪਾ ਦੇ 11 ਵਿੱਚੋ 8 ਮਹਿਲਾ , ਸ਼ਿਰੋਮਣੀ ਅਕਾਲੀ ਦਲ ਦੀ ਜੀਤੀ ਮਾਤਰ ਇਕ ਸੀਟ ਵੀ ਇਕ ਮਹਿਲਾ ਦੇ ਹਿੱਸੇ ਆਈ ਹੈ ਅਤੇ ਇਸੇ ਤਰਾਂ ਇਕ ਮਾਤਰ ਜੀਤੀ ਅਜਾਦ ਉਮੀਦਵਾਰ ਵੀ ਮਹਿਲਾ ਹੀ ਹੈ

Posted By: Seema Anand