v> ਸਟਾਫ ਰਿਪੋਰਟਰ ਪਠਾਨਕੋਟ : ਅੱਜ ਖੇਤੀਬਾੜੀ ਨਾਲ ਸਬੰਧਤ ਕਾਲੇ ਕਾਨੂੰਨ ਜੋ ਕਿਸਾਨਾਂ,ਮਜ਼ਦੂਰਾਂ,ਅਤੇ ਕਿਰਤੀਆ ਲਈ ਮੌਤ ਦੇ ਵਾਰੰਟ ਹਨ, ਨੂੰ ਰੱਦ ਕਰਵਾਉਣ ਲ‌ਈ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਕਾਮਰੇਡ ਨੱਥਾ ਸਿੰਘ ਡਡਵਾਲ,ਕੇਵਲ ਕਰਿਸ਼ਨ ਕਾਲੀਆ,ਸੱਤਿਆ ਦੇਵ ਸੈਣੀ ਦੀ ਪ੍ਰਧਾਨਗੀ ਮੰਡਲ ਹੇਠ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਪਠਾਨਕੋਟ ‌ਕੈਂਟ ਰੇਲਵੇ ਸਟੇਸ਼ਨ ਤੇ ਇਕੱਠੇ ਹੋ ਕੇ ਦਿੱਲੀ ਅਤੇ ਕੱਟੜਾ ਜੰਮੂ ਤੋਂ ਆਉਣ ਵਾਲੀਆਂ ਰੇਲਾਂ ਰੋਕ ਕੇ ਮੋਦੀ ਸਰਕਾਰ ਨੂੰ ਚਿਤਾਵਨੀ ਦਿਤੀ। ਉਨ੍ਹਾਂ ਕਿਹਾ ਕਿ ਖੇਤੀਬਾੜੀ ਨਾਲ ਸਬੰਧਤ ਕਾਲੇ ਕਾਨੂੰਨ ਜੋ ਕਿਸਾਨ ਮਾਰੂ ਅਤੇ ਦੇਸ਼ ਦੀ ਆਰਥਿਕਤਾ ਨੂੰ ਤਬਾਹ ਕਰਨ ਦੇ ਤੁੱਲ ਹੈ।‌ ਉਹਨਾਂ ਨੂੰ ਤਰੁੰਤ ਰੱਦ ਕਰਕੇ ਪੰਜਾਬ ਦੇ ਅੰਨਦਾਤੇ ਨੂੰ ਰਾਹਤ ਪ੍ਰਦਾਨ‌ ਕੀਤੀ ਜਾਵੇ। ਇਸ ਮੌਕੇ ਕਾਮਰੇਡ ਨੱਥਾ ਸਿੰਘ ਡਡਵਾਲ,ਕੇਵਲ ਕਰਿਸ਼ਨ ਕਾਲੀਆਂ ਨੇ ਕਿਹਾ ਕਿ ਜਿਹਨਾਂ ਚਿਰ‌ ਖੇਤੀਬਾੜੀ ਨਾਲ ਸਬੰਧਤ ਕਾਲੇ ਕਾਨੂੰਨ ਮੋਦੀ ਸਰਕਾਰ ਰੱਦ ਨਹੀਂ ਕਰਦੀ. ਜੰਗ ਜਾਰੀ ਰਹੇਗੀ । ਇਸ ਧਰਨੇ ਨੂੰ ਸੱਤਿਆ ਦੇਵ ਸੈਣੀ,ਬਲਵੰਤ ਸਿੰਘ ਘੋਹ,ਸੱਤ ਪ੍ਰਕਾਸ,ਇਕਬਾਲ ਸਿੰਘ,ਮੰਗਤ ਸਿੰਘ‌ ਸੈਣੀ,ਡਾਕਟਰ ਸਵਿੰਦਰ ਸਿੰਘ ਗਿਲ,ਦਿਆਲ ਸਿੰਘ,ਵਿਕਰਮਜੀਤ ਸਿੰਘ,ਦਲਜੀਤ ਸਿੰਘ ,ਨਰਿੰਜਣ ਸਿੰਘ ,ਸੁਖਦੇਵ ਸਿੰਘ,ਤੇਜਵੀਰ ਸਿੰਘ ,ਤਰਨਜੀਤ ਸਿੰਘ,ਸਕੱਤਰ ਸਿੰਘ,ਜਨਕ ਸਿੰਘ ਆਦਿ‌ ਬੁਲਾਰਿਆਂ ਨੇ ਮੋਦੀ ਸਰਕਾਰ ਅਤੇ ਉਹਨਾਂ ਦੀ ਕੱਠਪੁਤਲੀ ਬਣੇ ਆਡਾਨੀ ਅਤੇ ਆਬਾਨੀ ਸਮੇਤ ਬਾਕੀ ਕਾਰਪੋਰੇਟ ਘਰਾਣਿਆਂ‌ ਖਿਲਾਫ ਕਾਲੇ ਕਾਨੂੰਨ ਰੱਦ ਹੋਣ ਤੱਕ ਸੰਘਰਸ ਜਾਰੀ ਰੱਖਣ ਦਾ ਪ੍ਰਣ ਕੀਤਾ। ਆਗੂਆਂ ਨੇ ਕਿਸਾਨ ਸੰਘਰਸ ਦੌਰਾਣ ਸਹੀਦ ਹੋਏ ਕਿਸਾਨਾਂ,ਮਜਦੂਰਾ,ਅਤੇ ਕਿਰਤੀਆਂ ਨੂੰ‌ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕਰਕੇ ਉਹਨਾਂ ਦੇ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟ ਕੀਤੀ ਗ‌ਈ।

Posted By: Tejinder Thind