ਜੇਐੱਨਐੱਨ, ਪਠਾਨਕੋਟ : ਪਠਾਨਕੋਟ-ਜੰਮੂਤਵੀ ਰੇਲ ਸੈਕਸ਼ਨ 'ਚ ਉਸਾਰੀ ਤੇ ਮੁਰੰਮਤ ਕਾਰਜ ਚੱਲਣ ਕਾਰਨ 10 ਦਿਨ ਰੇਲ ਆਵਾਜਾਈ ਪ੍ਰਭਾਵਿਤ ਰਹੇਗੀ। ਇਹ ਮੁਰੰਮਤ ਕਾਰਜ 17 ਤੋਂ 26 ਨਵੰਬਰ ਤਕ ਚੱਲੇਗਾ। ਰੇਲਵੇ ਨੇ ਕਈ ਰੇਲਗੱਡੀਆਂ ਨੂੰ ਪੂਰੀ ਤਰ੍ਹਾਂ ਰੱਦ ਕਰਨ ਤੇ ਕਈਆਂ ਦਾ ਰੂਟ ਘਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਕਾਰਨ ਜੰਮੂ ਤੇ ਕੱਟੜਾ ਜਾਣ ਵਾਲੇ ਯਾਤਰੀਆਂ ਨੂੰ ਪਰੇਸ਼ਾਨੀ ਹੋਵੇਗੀ। ਨਾਲ ਹੀ ਪਠਾਨਕੋਟ ਤੋਂ ਜੰਮੂ, ਊਧਮਪੁਰ ਤੇ ਕੱਟੜਾ ਜਾਣ ਵਾਲੇ ਯਾਤਰੀਆਂ ਨੂੰ ਵੀ ਪਰੇਸ਼ਾਨੀਆਂ ਦਰਪੇਸ਼ ਆਉਣਗੀਆਂ।

ਗੁਹਾਟੀ ਤੋਂ ਜੰਮੂ ਤਵੀ ਜਾਣ ਵਾਲੀ (12587) 18 ਤੇ 25 ਨਵੰਬਰ ਨੂੰ, ਜੰਮੂ ਤਵੀ ਤੋਂ ਭਾਗਲਪੁਰ ਜਾਣ ਵਾਲੀ 15098 ਨੰਬਰ ਦੀ ਟ੍ਰੇਨ 19 ਤੇ 26 ਨਵੰਬਰ ਨੂੰ, ਇੰਦੌਰ ਤੋਂ ਕੱਟੜਾ ਜਾਣ ਵਾਲੀ (12919) ਮਾਲਵਾ ਸੁਪਰਫਾਸਟ 18 ਤੇ 25 ਨਵੰਬਰ ਨੂੰ, ਕੱਟੜਾ ਤੋਂ ਇੰਦੌਰ ਜਾਣ ਵਾਲੀ (12920) ਮਾਲਵਾ ਸੁਪਰਫਾਸਟ 19 ਤੇ 26 ਨਵੰਬਰ ਨੂੰ ਰੱਦ ਰਹਿਣਗੀਆਂ।

ਗੁਹਾਟੀ ਤੋਂ ਜੰਮੂ ਤਵੀ ਵਿਚਕਾਰ ਚੱਲਣ ਵਾਲੀ ਕਾਮਾਖਿਆ ਐਕਸਪ੍ਰੈੱਸ (15655) 20 ਤੇ 27 ਨਵੰਬਰ ਨੂੰ, ਪਠਾਨਕੋਟ-ਊਧਮਪੁਰ ਵਿਚਕਾਰ ਚੱਲਣ ਵਾਲੀ ਡੀਐੱਮਯੂ (74909) 19 ਤੇ 26 ਨਵੰਬਰ ਨੂੰ, ਊਧਮਪੁਰ ਤੋਂ ਪਠਾਨਕੋਟ ਵਿਚਕਾਰ ਚੱਲਣ ਵਾਲੀ ਡੀਐੱਮਯੂ (74910) 19 ਤੇ 26 ਨਵੰਬਰ ਨੂੰ ਰੱਦ ਰਹਿਣਗੀਆਂ।

ਇਹ ਟ੍ਰੇਨਾਂ ਹੋਣਗੀਆਂ ਵਾਪਸ

17 ਤੇ 24 ਨਵੰਬਰ ਨੂੰ ਗੱਡੀ ਨੰਬਰ 16031 ਚੇਨਈ ਸੈਂਟਰਲ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਵਿਚਕਾਰ ਚੱਲਣ ਵਾਲੀ ਅੰਡੇਮਾਨ ਐਕਸਪ੍ਰੈੱਸ ਕੱਟੜਾ ਦੀ ਬਜਾਏ ਪਠਾਨਕੋਟ ਕੈਂਟ ਤਕ ਹੀ ਚੱਲੇਗੀ। 18 ਤੋਂ 25 ਨਵੰਬਰ ਨੂੰ ਮੁੰਬਈ ਬਾਂਦਰਾ ਤੋਂ ਕੱਟੜਾ ਜਾਣ ਵਾਲੀ ਟ੍ਰੇਨ ਨੰਬਰ 12471 ਸਵਰਾਜ ਸੁਪਰਫਾਸਟ ਵੀ ਸਿਰਫ਼ ਪਠਾਨਕੋਟ ਕੈਂਟ ਤਕ ਹੀ ਚੱਲੇਗੀ।

18 ਤੇ 25 ਨਵੰਬਰ ਨੂੰ ਮੁੰਬਈ ਬਾਂਦਰਾ ਤੋਂ ਕੱਟੜਾ ਜਾਣ ਵਾਲੀ ਟ੍ਰੇਨ ਨੰਬਰ 12471 ਸਵਰਾਜ ਸੁਪਰਫਾਸਟ ਵੀ ਸਿਰਫ਼ ਪਠਾਨਕੋਟ ਕੈਂਟ ਤਕ ਹੀ ਚੱਲੇਗੀ। ਅਗਲੇ ਦਿਨ ਇਹੀ ਟ੍ਰੇਨ ਪਠਾਨਕੋਟ ਕੈਂਟ ਤੋਂ ਆਪਣੇ ਨਿਰਧਾਰਤ ਸਮੇਂ 'ਤੇ ਬਾਂਦਰਾ ਲਈ 12472 ਬਣ ਕੇ ਰਵਾਨਾ ਹੋਵੇਗੀ। ਅਹਿਮਦਾਬਾਦ ਤੋਂ ਕੱਟੜਾ ਵਿਚਕਾਰ ਚੱਲਣ ਵਾਲੀ (19415) ਐਕਸਪ੍ਰੈੱਸ 17 ਤੇ 24 ਨਵੰਬਰ ਨੂੰ ਕੱਟੜਾ ਦੀ ਬਜਾਏ ਪਠਾਨਕੋਟ ਸਿਟੀ ਤਕ ਹੀ ਚੱਲੇਗੀ।

Posted By: Seema Anand