ਪਠਾਨਕੋਟ : ਮਾਮੂਨ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਪੰਜ ਸ਼ੱਕੀਅਾਂ ਨੂੰ ਹਿਰਾਸਤ 'ਚ ਲੈ ਲਿਆ ਹੈ। ਸਾਰੇ ਸ਼ੱਕੀ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।ਉਹ ਜੰਮੂ ਤੋਂ ਹਿਮਾਚਲ ਵੱਲ ਜਾ ਰਹੇ ਸਨ। ਇਸ ਦੌਰਾਨ ਪੁਲਿਸ ਨੇ ਸੂਚਨਾ ਦੇ ਆਧਾਰ 'ਤੇ ਉਨ੍ਹਾਂ ਨੂੰ ਦਬੋਚ ਲਿਆ। ਸਾਰੇ ਸ਼ੱਕੀਆਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਪੁਲਿਸ ਅਜੇ ਮਾਮਲਿਆਂ 'ਚ ਕੁਝ ਵੀ ਦੱਸਣ ਤੋਂ ਬੱਚ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਪੰਜ ਜਣਿਅਾਂ ਨੇ ਕੈਂਟ ਦੇ ਕੋਲ ਲੋਕਾਂ ਤੋਂ ਹਿਮਾਚਲ ਜਾਣ ਦਾ ਰਸਤਾ ਪੁੱਛਿਆ। ਇਸ ਤੇ ਲੋਕਾਂ ਨੂੰ ਉਨ੍ਹਾਂ ਤੇ ਸ਼ੱਕ ਹੋਇਆ। ਉਨ੍ਹਾਂ ਨੇ ਇਸ ਦੀ ਸੂਚਨਾ ਜਲਦ ਫੌਜ ਤੇ ਪੁਲਿਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਕਾਰ ਸਵਾਰ ਪੰਜ ਨੌਜਵਾਨਾਂ ਨੂੰ ਦਬੋਚ ਲਿਆ। ਪੁੱਛਗਿੱਛ 'ਚ ਉਨ੍ਹਾਂ ਨੇ ਦੱਸਿਆ ਕਿ ਉਹ ਇਕ ਨਿੱਜੀ ਕੰਪਨੀ 'ਚ ਕੰਮ ਕਰਦੇ ਹਨ ਤੇ ਹਿਮਾਚਲ ਚ ਦਰਖ਼ਤ ਲਗਾਉਣ ਲਈ ਜਾ ਰਹੇ ਸਨ।

ਐੱਸਐੱਚਓ ਹਰਪ੍ਰੀਤ ਕੌਰ ਕੋਲੋਂ ਜਦੋਂ ਫੜੇ ਗਏ ਲੋਕਾਂ ਬਾਰੇ ਜਾਣਕਾਰੀ ਮੰਗੀ ਤਾਂ ਉਨ੍ਹਾਂ ਨੇ ਜ਼ਿਆਦਾ ਕੁਝ ਦੱਸਣ ਤੋਂ ਇਨਕਾਰ ਕਰ ਦਿੱਤਾ। ਕਿਹਾ ਕਿ ਸ਼ੱਕੀਅਾਂ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਪਛਾਣ ਪੱਤਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁੱਛਗਿੱਛ ਤੇ ਜਾਂਚ ਤੋਂ ਬਾਅਦ ਉਹ ਕੁਝ ਜ਼ਿਆਦਾ ਦੱਸ ਸਕਣਗੇ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪਠਾਨਕੋਟ 'ਚ ਸ਼ੱਕੀ ਫੜੇ ਜਾ ਚੁੱਕੀ ਹੈ। ਨਵੰਬਰ 2018 'ਚ ਪਠਾਨਕੋਟ-ਜਲੰਧਰ ਰਾਸ਼ਟਰੀ ਮਾਰਗ 'ਤੇ ਪਿੰਡ ਨੰਗਲਭੁਰ ਕੋਲ ਛੇ ਅਣਪਛਾਤਿਆਂ ਨੂੰ ਕਾਬੂ ਕੀਤਾ ਗਿਆ ਸੀ। ਫੜੇ ਗਏ ਸਾਰੇ ਦੋਸ਼ੀ ਹਿਮਾਚਲ ਪ੍ਰਦੇਸ਼ ਦੇ ਨੰਬਰ ਦੀ ਸਕਾਰਪਿਓ ਗੱਡੀ 'ਚ ਸਵਾਰ ਸੀ। ਪੁੱਛਗਿੱਛ 'ਚ ਸਾਰੇ ਲੁਟੇਰੇ ਨਿਕਲੇ ਸਨ।

Posted By: Amita Verma