ਜੇਐੱਨਐੱਨ, ਪਠਾਨਕੋਟ : ਲੁਧਿਆਣਾ ਪੁਲਿਸ ਵੱਲੋਂ ਚਿੱਟੇ ਦਾ ਕਾਰੋਬਾਰ ਕਰਨ ਵਾਲੇ ਰਵੀ ਨਾਮੀ ਵਿਅਕਤੀ ਦੀ ਨਿਸ਼ਾਨਦੇਹੀ 'ਤੇ ਮੀਰਥਲ 'ਚ ਇਕ ਕੋਠੀ 'ਚ ਛਾਪਾ ਮਾਰ ਕੇ ਐਤਵਾਰ ਸ਼ਾਮ ਕਰੀਬ ਸਵਾ ਛੇ ਵਜੇ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਨੇ ਛਾਪਾ ਮਾਰ ਕੇ ਬੇਸਮੇਂਟ 'ਚੋਂ ਇਕ ਕਰੋੜ ਦੋ ਲੱਖ 90 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਐੱਸਟੀਐੱਫ ਨੇ ਚਾਰ ਜ਼ਿਲ੍ਹਿਆਂ, ਲੁਧਿਆਣਾ, ਅੰਮ੍ਰਿਤਸਰ, ਹੁਸ਼ਿਆਰਪੁਰ ਤੇ ਪਠਾਨਕੋਟ 'ਚ ਪੁਲਿਸ ਨਾਲ ਮਿਲ ਕੇ ਇਹ ਕਾਰਵਾਈ ਕੀਤੀ। ਦੇਰ ਰਾਤ ਕਰ ਬੇਸਮੇਂਟ 'ਚ ਪੁਟਾਈ ਦਾ ਕੰਮ ਚੱਲਦਾ ਰਿਹਾ। ਇਹ ਕੋਠੀ ਸਮੱਗਲਰਾਂ ਨਾਲ ਸਬੰਧਤ ਹੀ ਦੱਸੀ ਜਾ ਰਹੀ ਹੈ।


ਪੰਚਾਇਤ 'ਚ ਝੂਠੇ ਪਏ ਤਾਂ ਮੁੱਦਈ ਨੂੰ ਬੰਧਕ ਬਣਾ ਕੇ ਲੈ ਗਏ ਮੁਲਜ਼ਮ, ਮੰਜੇ ਨਾਲ ਬੰਨ੍ਹ ਕੇ ਕੁੱਟਿਆ


ਐੱਸਟੀਐੱਫ ਦੇ ਇੰਚਾਰਜ ਸਨੇਹਦੀਪ ਸ਼ਰਮਾ ਨੇ ਟੀਮ ਦੀ ਅਗਵਾਈ ਕੀਤੀ। ਫੋਰਸ ਨੇ ਕੋਠੀ ਦੀ ਘੇਰਾਬੰਦੀ ਕਰ ਕੇ ਅੰਦਰੋਂ ਗੇਟ ਨੂੰ ਤਾਲਾ ਲਗਾ ਦਿੱਤਾ। ਮੀਡੀਆ ਸਣੇ ਸਥਾਨਕ ਲੋਕ ਤੇ ਲੋਕਲ ਪੁਲਿਸ ਘਰ ਦੇ ਬਾਹਰ ਜਮ੍ਹਾ ਰਹੇ।

ਕਾਰਵਾਈ ਦੌਰਾਨ ਕਰੀਬ ਤਿੰਨ ਘੰਟੇ ਏਆਈਜੀ ਖ਼ੁਦ ਮੌਕੇ 'ਤੇ ਮੌਜੂਦ ਰਹੇ। ਰਾਤ ਕਰੀਬ ਸਵਾ ਨੌਂ ਵਜੇ ਉਹ ਕੋਠੀ ਰਵਾਨਾ ਹੋ ਗਏ, ਜਦਕਿ ਖ਼ਬਰ ਲਿਖੇ ਜਾਣ ਤਕ ਕਾਰਵਾਈ ਚੱਲਦੀ ਰਹੀ। ਇਸ ਛਾਪੇਮਾਰੀ ਦੌਰਾਨ ਪਠਾਨਕੋਟ ਦੇ ਐੱਸਐੱਸਪੀ ਦੀਪਕ ਹਿਲੋਰੀ ਤੇ ਡੀਐੱਸਪੀ ਸਮੇਤ ਥਾਣਾ ਇੰਚਾਰਜਾਂ ਦੇ ਫੋਨ ਵੀ ਬੰਦ ਰਹੇ। ਕੋਠੀ ਦੇ ਅੰਦਰ ਚੱਲ ਰਹੀ ਕਾਰਵਾਈ ਪੂਰੀ ਤਰ੍ਹਾਂ ਗੁਪਤ ਰੱਖੀ ਗਈ। ਕੋਠੀ ਦੇ ਅੰਦਰੋਂ ਚਿੱਟੇ ਤੇ ਪੈਸਿਆਂ ਦੀ ਬਰਾਮਦਗੀ 'ਤੇ ਕੋਈ ਅਧਿਕਾਰੀ ਕੁਝ ਵੀ ਦੱਸਣ ਨੂੰ ਤਿਆਰ ਨਹੀਂ।

ਮਾਮੂਲੀ ਝਗੜੇ ਤੋਂ ਬਾਅਦ ਨਸ਼ੇੜੀ ਦੋਸਤਾਂ ਨੇ ਹੀ ਕੀਤਾ ਢਿੱਡ 'ਚ ਕਿਰਪਾਨ ਮਾਰ ਕੇ ਕਤਲਕੋਠੀ 'ਚ ਡੰਪ ਕਰਦੇ ਸਨ ਚਿੱਟਾ, ਇੱਥੋਂ ਹੀ ਕਰਦੇ ਸਨ ਸਮਗੱਲਿੰਗ

ਲੁਧਿਆਣਾ ਪੁਲਿਸ ਨੇ ਚਿੱਟੇ ਦੀ ਸਮੱਗਲਿੰਗ ਦੇ ਦੋਸ਼ 'ਚ ਰਵੀ ਤੇ ਭੋਲਾ ਨਾਂ ਦੇ ਦੋ ਮੁਲਜ਼ਮ ਕਾਬੂ ਕੀਤੇ ਸਨ। ਪੁੱਛਗਿੱਛ ਦੌਰਾਨ ਦੋਵਾਂ ਨੇ ਮੰਨਿਆ ਸੀ ਕਿ ਉਹ ਲੰਬੇ ਸਮੇਂ ਤੋਂ ਚਿੱਟੇ ਦੀ ਸਮੱਗਲਿੰਗ 'ਚ ਲੱਗੇ ਹਨ। ਸਮਗੱਲਿੰਗ ਤੋਂ ਕਮਾਇਆ ਪੈਸਾ ਉਨ੍ਹਾਂ ਨੇ ਮੀਰਥਲ 'ਚ ਇਕ ਕੋਠੀ ਦੀ ਬੇਸਮੇਂਟ 'ਚ ਲੁਕਾਇਆ ਹੈ। ਇੱਥੇ ਇਨ੍ਹਾਂ ਨੇ ਖੇਤੀ ਲਈ ਜ਼ਮੀਨ ਵੀ ਖਰੀਦੀ ਹੋਈ ਹੈ।


ਲੁਧਿਆਣਾ 'ਚ 12 ਗ੍ਰਿਫ਼ਤਾਰ, ਜਲੰਧਰ 'ਚ 11 ਹਿਰਾਸਤ 'ਚ ਲਏ

ਐੱਸਟੀਐੱਫ ਨੇ ਐਤਵਾਰ ਤੜਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਛਾਪੇ ਮਾਰ ਕੇ 12 ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਤੋਂ ਕਿੰਨੀ ਬਰਾਮਦਗੀ ਹੋਈ ਹੈ, ਇਸ ਦੀ ਜਾਣਕਾਰੀ ਨਹੀਂ ਮਿਲ ਸਕੀ। ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਲੰਧਰ ਦੇ ਕਿੰਗਰਾ ਪਿੰਡ 'ਚ ਵੀ ਐੱਸਟੀਐੱਫ ਨੇ 11 ਸ਼ੱਕੀ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਇਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਤਰਨਤਾਰਨ ਦਾ ਹੈਰੋਇਨ ਤਸਕਰ ਬਿੱਲਾ ਲੁਧਿਆਣਾ ਤੋਂ ਗ੍ਰਿਫ਼ਤਾਰ, ਐੱਸਟੀਐੱਫ ਦੀ ਟੀਮ ਨੇ ਛਾਪੇਮਾਰੀ ਦੌਰਾਨ ਦਬੋਚਿਆ


ਕੈਪਟਨ ਨੇ ਮੁੜ ਤੋਂ ਹਰਪ੍ਰੀਤ ਸਿੱਧੂ ਨੂੰ ਸੌਂਪੀ ਸੀ ਕਮਾਂਡ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਣੇ ਜਿਹੇ ਨਸ਼ਿਆਂ ਦੇ ਖਾਤਮੇ ਲਈ ਐੱਸਟੀਐੱਫ ਦੀ ਕਮਾਂਡ ਮੁੜ ਤੋਂ ਹਰਪ੍ਰੀਤ ਸਿੱਧੂ ਨੂੰ ਸੌਂਪੀ ਸੀ। ਉਨ੍ਹਾਂ ਤੋਂ ਪਹਿਲਾਂ ਗੁਰਪ੍ਰੀਤ ਦਿਓ ਇਹ ਜ਼ਿੰਮਾ ਸੰਭਾਲ ਰਹੇ ਸਨ। ਹਰਪ੍ਰੀਤ ਸਿੱਧੂ ਨੂੰ ਕੇਂਦਰੀ ਡੈਪੁਟੇਸ਼ਨ 'ਤੇ ਨਾ ਭੇਜ ਕੇ ਕੈਪਟਨ ਨੇ ਵਿਸ਼ੇਸ਼ ਤੌਰ 'ਤੇ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਸੀ। ਉੱਥੇ ਹੀ ਸ਼ਨਿਚਰਵਾਰ ਨੂੰ ਡੀਜੀਪੀ ਦਿਨਕਰ ਗੁਪਤਾ ਨੇ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਤੇ ਪੁਲਿਸ ਕਮਿਸ਼ਨਰਾਂ ਨਾਲ ਬੈਠਕ ਕਰ ਕੇ ਨਸ਼ੇ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ ਸਨ।

Posted By: Amita Verma