Raman Bhalla Engeneering College Sealed : ਜੇਐੱਨਐੱਨ, ਪਠਾਨਕੋਟ : ਕਰਜ਼ ਨਾ ਮੋੜਨ 'ਤੇ ਪੰਜਾਬ ਦੇ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਰਮਨ ਭੱਲਾ ਦਾ ਇੰਜੀਨੀਅਰਿੰਗ ਕਾਲਜ ਸੀਲ ਕਰ ਦਿੱਤਾ ਗਿਆ ਹੈ। ਹਿੰਦੂ ਕੋਆਪ੍ਰੇਟਿਵ ਬੈਂਕ ਪਠਾਨਕੋਟ (Hindu Co-operative Bank Pathankot) ਨੇ ਇਹ ਕਾਰਵਾਈ ਕੀਤੀ ਹੈ। ਬੈਂਕ ਮੈਨੇਜਮੈਂਟ ਨੇ ਰਮਨ ਭੱਲਾ ਦੇ ਕਾਲਜ ਮੈਨੇਜਮੈਂਟ ਨੂੰ ਕਰਜ਼ ਨਾ ਮੋੜਨ 'ਤੇ ਡਿਫਾਲਟਰ ਐਲਾਨਿਆ ਸੀ। ਵਾਰ-ਵਾਰ ਨੋਟਿਸ ਭੇਜਣ 'ਤੇ ਵੀ ਭੁਗਤਾਨ ਨਾ ਕਰਨ 'ਤੇ ਬੈਂਕ ਮੈਨੇਜਮੈਂਟ ਨੇ ਇਹ ਕਦਮ ਉਠਾਇਆ। ਬੈਂਕ ਹੁਣ ਜਾਇਦਾਦ ਵੇਚ ਕੇ ਕਰਜ਼ ਦੀ ਰਕਮ ਵਸੂਲਣ ਦੀ ਪ੍ਰਕਿਰਿਆ ਅਪਣਾਏਗਾ।

ਪਠਾਨਕੋਟ ਤੋਂ ਕਾਂਗਰਸ ਵਿਧਾਇਕ ਤੇ ਮੰਤਰੀ ਰਹਿ ਚੁੱਕੇ

ਰਮਨ ਭੱਲਾ ਨੇ ਕਾਲਜ ਸੰਚਾਲਨ ਲਈ ਕਰੀਬ 3 ਕਰੋੜ ਰੁਪਏ ਦਾ ਕਰਜ਼ ਲਿਆ ਸੀ, ਪਰ ਸਮੇਂ ਸਿਰ ਰਕਮ ਨਾ ਮੋੜਨ 'ਤੇ ਇਹ ਪੰਜ ਕਰੋੜ ਤੋਂ ਜ਼ਿਆਦਾ ਹੋ ਚੁੱਕੀ ਹੈ। ਕਾਂਗਰਸੀ ਆਗੂ ਰਮਨ ਭੱਲਾ ਦਾ ਪਠਾਨਕੋਟ ਦੇ ਨੇੜੇ ਕੋਟਲੀ 'ਚ ਅਮਨ ਭੱਲਾ ਇੰਜੀਨੀਅਰਿੰਗ ਕਾਲਜ (Aman Bhalla college Pathankot) ਹੈ। ਉਹ ਪਠਾਨਕੋਟ ਤੋਂ ਕਾਂਗਰਸ ਦੇ ਵਿਧਾਇਕ ਰਹਿ ਚੁੱਕੇ ਹਨ ਤੇ ਸਰਕਾਰ 'ਚ ਮੰਤਰੀ ਵੀ ਰਹੇ ਹਨ।

RBI ਨੇ ਲਗਾਈ ਹੋਈ ਹੈ ਬੈਂਕ ਪੈਸਾ ਨਿਕਾਸੀ 'ਤੇ ਪਾਬੰਦੀ

ਪਠਾਨਕੋਟ ਜ਼ਿਲ੍ਹੇ ਵਿਚ ਹਿੰਦੂ ਬੈਂਕ ਬੁਰੇ ਆਰਥਿਕ ਦੌਰ 'ਚੋਂ ਗੁਜ਼ਰ ਰਿਹਾ ਹੈ। 80 ਕਰੋੜ ਦਾ ਐੱਨਪੀਏ ਹੋਣ ਕਾਰਨ ਆਰਬੀਆਈ ਨੇ ਪਾਸਾ ਨਿਕਾਸੀ ਦੀਆਂ ਪਾਬੰਦੀਆਂ ਲਗਾਈਆਂ ਹੋਈਆਂ ਹਨ ਜਦਕਿ ਡਿਫਾਲਟਰਾਂ 'ਚ ਸਿਆਸੀ, ਸਨਅਤਕਾਰ, ਵਪਾਰੀਆਂ ਦੇ ਨਾਂ ਸ਼ਾਮਲ ਹਨ। ਇਸ ਮਾਮਲੇ ਸਬੰਧੀ ਹਿੰਦੂ ਬੈਂਕ ਸੀਈਓ ਅਮਨ ਮਹਿਤਾ ਦਾ ਕਹਿਣਾ ਹੈ ਕਿ ਕਾਲਜ ਮੈਨੇਜਮੈਂਟ ਨੂੰ ਕਈ ਵਾਰ ਪੈਸੇ ਮੋੜਨ ਦੀ ਅਪੀਲ ਕੀਤੀ ਗਈ ਪਰ ਇਸ 'ਤੇ ਕੋਈ ਅਮਲ ਨਹੀਂ ਹੋਇਆ। ਹੁਣ ਬੈਂਕ ਨੂੰ ਸੀਲ ਕਰਨ ਤੇ ਜਾਇਦਾਦ ਨਿਲਾਮੀ ਦਾ ਰਾਹ ਅਖ਼ਤਿਆਰ ਕਰਨਾ ਪਿਆ ਹੈ।

Posted By: Seema Anand