ਸੁਰਿੰਦਰ ਮਹਾਜਨ ਪਠਾਨਕੋਟ

ਜੈ ਬਾਬਾ ਲੱਖਦਾਤਾ ਿਛੱਜ ਕਮੇਟੀ ਅਜੀਜਪੁਰ ਖਦਾਵਰ (ਪਠਾਨਕੋਟ) ਵੱਲੋਂ ਸਲਾਨਾ ਮੇਲਾ ਕਰਵਾਇਆ ਗਿਆ ਜਿਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਅਤੇ ਜੰਮੂ-ਕਸ਼ਮੀਰ ਦੇ ਲਗਭਗ 150 ਪਹਿਲਵਾਨਾਂ ਨੇ ਭਾਗ ਲਿਆ ਅਤੇ ਆਪਣੀ ਕੁਸ਼ਤੀ ਦੇ ਹੁਨਰ ਨੂੰ ਦਿਖਾਇਆ। ਇਸ ਮੌਕੇ ਸਰਪੰਚ ਬਲਬੀਰ ਸਿੰਘ ਅਤੇ ਚੇਅਰਮੈਨ ਯੁੱਧਵੀਰ ਸਿੰਘ ਪਠਾਨੀਆ ਉਨ੍ਹਾਂ ਕਿਹਾ ਕਿ 'ਿਛੱਜ' ਮੇਲਾ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਇੱਕ ਅਹਿਮ ਹਿੱਸਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਕਰਨ ਦਾ ਮਕਸਦ ਨੌਜਵਾਨਾਂ ਨੂੰ ਪੰਜਾਬ ਦੀ ਇਸ ਮਹੱਤਵਪੂਰਨ ਸੱਭਿਆਚਾਰਕ ਵਿਰਾਸਤ ਨਾਲ ਜੋੜਨਾ ਅਤੇ ਇਸ ਪ੍ਰਤੀ ਨੌਜਵਾਨਾਂ ਵਿੱਚ ਉਤਸ਼ਾਹ ਪੈਦਾ ਕਰਨਾ ਹੈ। ਇਸ ਮੌਕੇ ਮਾਲੀ ਦਾ ਮੁਕਾਬਲਾ ਮਿੰਦਾ ਚੱਕ ਮਾਧੋ ਚੱਕ ਅਤੇ ਦੀਪੂ ਪਠਾਨਕੋਟ ਦੇ ਵਿਚ ਕਰਵਾਇਆ ਗਿਆ, ਜਿਸ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਮਿੰਦਾ ਚੱਕ ਮਾਧੋ ਸਿੰਘ ਨੇ ਦੀਪੂ ਪਠਾਨਕੋਟ ਨੂੰ ਹਰਾ ਕੇ ਮਾਲੀ ਦਾ ਮੁਕਾਬਲਾ ਜਿੱਤਿਆ। ਇਸ 'ਚ ਜੇਤੂ ਪਹਿਲਵਾਨ ਨੂੰ 11000 ਰੂਪਏ ਅਤੇ ਉਪ ਜੇਤੂ ਨੂੰ 10000 ਦਾ ਇਨਾਮ ਦਿੱਤਾ ਗਿਆ। ਇਸ ਮੌਕੇ ਤੇ ਸਰਪੰਚ ਬਲਵੀਰ ਚੇਅਰਮੈਨ ਯੁਧਵੀਰ, ਰਮੇਸ਼ਵਰ ਸਿੰਘ, ਡਾ. ਸੁਭਾਸ਼ ਸ਼ਰਮਾ, ਰਮੇਸ਼ ਕੁਮਾਰ, ਸੁਨੀਲ ਕੁਮਾਰ ਆਦਿ ਹਾਜ਼ਰ ਸਨ।