ਪੱਤਰ ਪੇ੍ਰਰਕ, ਪਠਾਨਕੋਟ : ਪਠਾਨਕੋਟ ਵਾਰਡ ਨੰਬਰ 27 ਦੀ ਹਾਲਤ ਬੇਹੱਦ ਖ਼ਸਤਾ ਹੋਈ ਪਈ ਹੈ। ਇਲਾਕੇ ਦੀÎਆਂ ਨਾਲੀਆਂ ਬੰਦ ਹਨ, ਸੀਵਰੇਜ ਦਾ ਗੰਦਾ ਪਾਣੀ ਲੀਕੇਜ ਹੋਣ ਕਾਰਨ ਗਲੀਆਂ ਖੜ੍ਹਾ ਹੋ ਗਿਆ ਹੈ। ਇਸ ਕਾਰਨ ਲੋਕਾਂ ਦਾ ਜਿਉਣਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਡਿਸਪੋਜ਼ਲ ਵਾਲੀ ਗਲੀ ਦਾ ਨਿਰਮਾਣ ਤਿੰਨ ਸਾਲ ਪਹਿਲਾਂ ਕਾਂਗਰਸ ਸਰਕਾਰ ਦੇ ਨੁਮਾਇੰਦਿਆਂ ਨੇ ਕੀਤਾ ਸੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਇਸ ਗਲੀ 'ਚ ਨਾਲੀਆਂ ਬਣੀਆਂ ਸਨ ਪਰ ਨਵੇਂ ਠੇਕੇਦਾਰ ਵੱਲੋਂ ਨਾਲੀਆਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਪੂਰੀ ਗਲੀ 'ਚ ਫਰਸ਼ ਪਾ ਦਿਤਾ। ਇਸ ਗਲੀ ਵਿਚ ਜਿਹੜਾ ਫਰਸ਼ ਪਾਇਆ ਗਿਆ ਉਸ ਦੀ ਮੋਟਾਈ ਸਿਰਫ਼ ਇੰਚ ਤੋਂ ਡੇਢ ਇੰਚ ਦੇ ਕਰੀਬ ਹੈ ਜੋਕਿ ਘੱਟੋ-ਘੱਟ ਤਿੰਨ ਇੰਚ ਹੋਣੀ ਚਾਹੀਦੀ ਸੀ। ਪੂਰੀ ਗਲੀ 'ਚ ਸੀਵਰੇਜ ਬੰਦ ਪਿਆ ਹੈ, ਸੀਵਰੇਜ ਜਗ੍ਹਾ ਜਗ੍ਹਾ ਲੀਕ ਹੋ ਰਿਹਾ ਹੈ। ਸੀਵਰੇਜ ਬੰਦ ਹੋਣ ਕਾਰਨ ਗਲੀ 'ਚ ਬਦਬੂ ਆਉਂਦੀ ਹੈ, ਗੰਦਗੀ ਦੇ ਢੇਰ ਲੱਗੇ ਹੋਏ ਹਨ। ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। ਇਸ ਮੌਕੇ ਵਾਰਡ ਵਸਨੀਕ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਜਦੋਂ ਇਸ ਸਮੱਸਿਆ ਬਾਰੇ ਜੇਈ ਮੇਹਰ ਸਿੰਘ ਨੂੰ ਇਸ ਗਲੀ ਬਾਰੇ ਜਾਣੂ ਕਰਵਾਇਆ ਗਿਆ ਤਾਂ ਉਨਾਂ੍ਹ ਵੱਲੋਂ ਟਾਲ ਮਟੋਲ ਕੀਤਾ ਗਿਆ। ਪੱਤਰਕਾਰ ਵੱਲੋਂ ਜਦੋਂ ਜੇਈ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਮੱਸਿਆ ਦਾ ਹੱਲ ਜਲਦ ਕੱਿਢਆ ਜਾਵੇਗਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰਡ 'ਚ ਘੱਟੋ ਘੱਟ 40 ਮਰੀਜ਼ ਡੇਂਗੂ ਦੇ ਹਨ । ਅਖੀਰ 'ਚ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ ਤਾਂ ਨਗਰ ਨਿਗਮ ਦੇ ਸਬੰਧਤ ਅਧਿਕਾਰੀਆਂ ਖ਼ਿਲਾਫ਼ ਧਰਨੇ ਦਿੱਤੇ ਜਾਣਗੇ। ਇਸ ਮੌਕੇ ਤੇ ਕੁਲਦੀਪ ਸਿੰਘ, ਨਰਿੰਦਰ ਸਿੰਘ, ਬਲਵੀਰ ਸਿੰਘ, ਜਗਦੀਸ਼ ਸਿੰਘ, ਮਨਜੀਤ ਕੌਰ, ਮਖਵਿੰਦਰ ਕੌਰ, ਸਰਬਜੀਤ ਕੌਰ ਅਤੇ ਬਲਜੀਤ ਕੌਰ ਆਦਿ ਹਾਜ਼ਰ ਸਨ।