ਸੁਰਿੰਦਰ ਮਹਾਜਨ, ਪਠਾਨਕੋਟ : ਭਾਰਤ ਵਿਕਾਸ ਪ੍ਰਰੀਸ਼ਦ ਮੇਨ ਸੁਜਾਨਪੁਰ ਵੱਲੋਂ ਚੇਅਰਮੈਨ ਵਿਜੇ ਸੱਚਰ ਦੀ ਪ੍ਰਧਾਨਗੀ ਹੇਠ ਸੇਂਟ ਥਾਮਸ ਸਕੂਲ ਸੁਜਾਨਪੁਰ ਵਿਖੇ ਦੰਦਾਂ ਦਾ ਜਾਂਚ ਕੈਂਪ ਲਾਇਆ ਗਿਆ। ਕੈਂਪ 'ਚ ਵਿਸ਼ੇਸ਼ ਤੌਰ 'ਤੇ ਦੰਦਾਂ ਦੇ ਡਾਕਟਰ ਲਲਿਤ ਮਹਾਜਨ ਹਾਜ਼ਰ ਸਨ। ਇਸ ਮੌਕੇ ਡਾ. ਲਲਿਤ ਮਹਾਜਨ ਨੇ ਸਕੂਲੀ ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ। ਇਸ ਮੌਕੇ ਭਾਰਤ ਵਿਕਾਸ ਪ੍ਰਰੀਸ਼ਦ ਵੱਲੋਂ ਹਰ ਬੱਚੇ ਨੂੰ ਪੇਸਟ ਤੇ ਬਰਸ਼ ਦਿੱਤੇ। ਇਸ ਮੌਕੇ ਪਿ੍ਰੰਸੀਪਲ ਵਿਜੈ ਸੱਚਰ, ਜਨਰਲ ਸਕੱਤਰ ਯੋਗ ਰਾਜ ਸਾਸਤਰੀ, ਮਹਿੰਦਰਾ ਪ੍ਰਤਾਪ ਪੁਰੀ, ਮੋਹਨ ਲਾਲ ਡੋਗਰਾ, ਸਕੂਲ ਚੇਅਰਮੈਨ ਭੈਣ ਜੀਨਤ, ਸਕੂਲ ਪਿ੍ਰੰਸੀਪਲ ਨੀਰਜ ਮਹਾਜਨ, ਵਿਨੋਦ ਮਹਾਜਨ, ਹਰਭਜਨ ਸਿੰਘ ਆਹੂਜਾ, ਰਜਿੰਦਰ ਸਰਮਾ, ਸੁਭਾਸ ਗੁਪਤਾ, ਡਾ: ਰਜਿੰਦਰ ਪ੍ਰਸ਼ਾਦ ਮਹਾਜਨ, ਤਿਲਕ ਰਾਜ ਧੀਮਾਨ, ਸਕੂਲ ਸਟਾਫ ਅਤੇ ਬੱਚੇ ਹਾਜ਼ਰ ਸਨ।