ਸੁਰਿੰਦਰ ਮਹਾਜਨ ਪਠਾਨਕੋਟ

ਭਾਰਤੀ ਜਨਤਾ ਪਾਰਟੀ ਵੱਲੋਂ ਅਜੇ ਤੱਕ ਪਠਾਨਕੋਟ ਤੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹੈ। ਉਮੀਦਵਾਰ ਦੇ ਐਲਾਨ ਤੋਂ ਪਹਿਲਾਂ ਹੀ ਪਿੰਡ ਭੂਰ ਵਿੱਚ ਕਾਂਗਰਸ ਨੇ ਭਾਜਪਾ ਨੂੰ ਵੱਡਾ ਝਟਕਾ ਦਿੱਤਾ ਹੈ। ਅੱਜ ਪਿੰਡ ਭੂਰ ਵਿਖੇ ਵਿਧਾਇਕ ਅਮਿਤ ਵਿਜ ਦੀ ਦੇਖ-ਰੇਖ ਹੇਠ ਕਰਵਾਏ ਗਏ ਪੋ੍ਗਰਾਮ ਦੌਰਾਨ ਭਾਜਪਾ ਦੇ ਜਨਰਲ ਸਕੱਤਰ ਰਹੇ ਨਰੋਤਮ ਸਿੰਘ ਅਤੇ ਰੋਹਿਤ ਨੇ 20 ਪਰਿਵਾਰਾਂ ਨਾਲ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।

ਇਸ ਮੌਕੇ ਵਿਧਾਇਕ ਅਮਿਤ ਵਿਜ ਵੱਲੋਂ ਨਰੋਤਮ ਸਿੰਘ ਅਤੇ ਰੋਹਿਤ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਂਗਰਸ ਹੀ ਅਜਿਹੀ ਪਾਰਟੀ ਹੈ ਜਿਸ ਵਿੱਚ ਹਰ ਵਰਕਰ ਦਾ ਸਤਿਕਾਰ ਕੀਤਾ ਜਾਂਦਾ ਹੈ। ਉਨਾਂ੍ਹ ਕਿਹਾ ਕਿ ਉਹ ਪਠਾਨਕੋਟ ਦੇ ਵਿਧਾਇਕ ਰਾਜਨੀਤੀ ਕਰਨ ਲਈ ਨਹੀਂ ਸਗੋਂ ਵਿਕਾਸ ਲਈ ਬਣੇ ਹਨ। ਇਹੀ ਕਾਰਨ ਹੈ ਕਿ ਹੁਣ ਉਨਾਂ੍ਹ ਦਾ ਮਿਸ਼ਨ ਪਠਾਨਕੋਟ ਸ਼ਹਿਰ ਵਿੱਚ ਨਗਰ ਨਿਗਮ ਦੇ ਸਹਿਯੋਗ ਨਾਲ ਪਠਾਨਕੋਟ ਦੇ ਸਾਰੇ ਪਿੰਡਾਂ ਦੀ ਨੁਹਾਰ ਬਦਲ ਕੇ ਇਨਾਂ ਨੂੰ ਬੁਲੰਦੀਆਂ 'ਤੇ ਲਿਜਾਣਾ ਹੈ। ਮੌਕੇ 'ਤੇ ਵਿਧਾਇਕ ਅਮਿਤ ਵਿਜ ਨੇ ਪਿੰਡ ਤਾਲਵਾੜਾ ਜੱਟਾਂ ਦੇ ਪੁਲ ਦੀ ਉਸਾਰੀ ਕਾਰਨ ਇਲਾਕਾ ਨਿਵਾਸੀਆਂ ਨੂੰ ਹੋਣ ਵਾਲੇ ਵਿਕਾਸ ਬਾਰੇ ਦੱਸਿਆ ਤਾਂ ਪੂਰਾ ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ।

ਇਸ ਮੌਕੇ ਅਸ਼ੀਸ਼ ਵਿੱਜ, ਆਜ਼ਾਦ ਸਿੰਘ ਭਾਰੂ, ਗਗਨਦੀਪ ਸਰਪੰਚ, ਬਲਵਿੰਦਰ ਨੰਗਲ, ਪ੍ਰਵੀਨ ਨਾਗਲ, ਕਪਿਲ ਸ਼ਰਮਾ ਨੰਗਲ, ਜੋਗਿੰਦਰ ਬਾਬਾ, ਐਡੀਸ਼ਨਲ ਚੇਅਰਮੈਨ ਜਸਵੀਰ ਅਤੇ ਨਰਿੰਦਰ ਕਾਲਾ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ।