ਆਰ. ਸਿੰਘ, ਪਠਾਨਕੋਟ : ਵੱਖ-ਵੱਖ ਸਹਿ-ਵਿੱਦਿਅਕ ਗਤੀਵਿਧੀਆਂ ਤੋਂ ਬਾਅਦ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਲਈ ਵਿਭਾਗ ਵੱਲੋਂ ਇਕ ਨਿਵੇਕਲੀ ਕਿਸਮ ਦੀ ਪਹਿਲ ਲਾਇਬੇ੍ਰਰੀ ਲੰਗਰ ਲਾ ਕੇ ਕੀਤੀ ਗਈ ਹੈ।

ਜ਼ਿਲ੍ਹਾ ਸਿੱਖਿਆ ਅਫਸਰ ਪਠਾਨਕੋਟ (ਸੈਕੰ) ਜਸਵੰਤ ਸਿੰਘ ਤੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਪਠਾਨਕੋਟ ਬਲਦੇਵ ਰਾਜ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸਕੂਲਾਂ 'ਚ ਲਾਇਬ੍ਰੇਰੀ ਲੰਗਰ ਲਾ ਕੇ ਵਿਦਿਆਰਥੀਆਂ ਨੂੰ ਕਿਤਾਬਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਜ਼ਿਲ੍ਹੇ ਦੇ ਸਾਰੇ ਪ੍ਰਰਾਇਮਰੀ, ਹਾਈ ਤੇ ਸੈਕੰਡਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੋੜਨ ਲਈ ਲਾਇਬੇ੍ਰਰੀ ਲੰਗਰ ਲਗਾਏ ਗਏ ਹਨ। ਤਾਲਾਬੰਦੀ ਦੇ ਚੱਲਦੇ ਸਕੂਲੀ ਬੱਚਿਆਂ ਦਾ ਆਨਲਾਇਨ ਪੜਾਈ ਦੇ ਚੱਲਦੇ ਕਿਤਾਬਾਂ ਨਾਲੋਂ ਟੁੱਟਿਆ ਨਾਤਾ ਜੋੜਨ ਦੇ ਮਕਸਦ ਨਾਲ ਇਸ ਉਪਰਾਲਾ ਕੀਤਾ ਗਿਆ। ਇਸ ਲਾਇਬਰੇਰੀ ਲੰਗਰ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਵੀ ਭਾਗ ਲਿਆ। ਇਸ ਮੌਕੇ ਉਪ ਡੀਈਓ ਸੈਕੰਡਰੀ ਰਾਜੇਸ਼ਵਰ ਸਲਾਰੀਆ ਤੇ ਉਪ ਡੀਈਓ ਐਲੀਮੈਂਟਰੀ ਰਮੇਸ਼ ਲਾਲ ਠਾਕੁਰ ਨੇ ਦੱਸਿਆ ਕਿ ਲਾਇਬੇ੍ਰਰੀ ਲੰਗਰ 'ਚ ਪਹੁੰਚੇ ਬੱਚਿਆਂ ਨੇ ਵੀ ਆਪਣੀ ਆਪਣੀ ਮਨਪਸੰਦ ਦੀਆਂ ਕਿਤਾਬਾਂ ਪਸੰਦ ਕਰਦੇ ਉਨਾਂ੍ਹ ਨੂੰ ਪੜ੍ਹਨਾ ਸ਼ੁਰੂ ਕੀਤਾ। ਇਸ ਮੌਕੇ ਜ਼ਿਲ੍ਹਾ ਮੈਂਟਰ ਪੰਜਾਬੀ ਵਿਨੋਦ ਅੱਤਰੀ ਅਤੇ ਜ਼ਿਲ੍ਹਾ ਮੈਂਟਰ ਹਿੰਦੀ ਰਮੇਸ਼ ਕੁਮਾਰ, ਡੀਐੱਸਐੱਮ ਬਲਵਿੰਦਰ ਸੈਣੀ, ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਵਨੀਤ ਮਹਾਜਨ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜ਼ਰ ਸਨ।