Punjab news ਪਠਾਨਕੋਟ, ਜੇਐੱਨਐੱਨ : ਪਿਛਲੇ ਤਿੰਨ ਮਹੀਨਿਆਂ ਤੋਂ ਵੱਖ-ਵੱਖ ਦੇਸ਼ਾਂ ਤੋਂ ਆ ਕੇ ਪਠਾਨਕੋਟ ਦੇ ਕੇਸ਼ੋਪੁਰ ਛੰਬ ’ਚ ਪਹੁੰਚੇ ਵਿਦੇਸ਼ੀ ਪਰਿੰਦਿਆਂ ਨੇ ਹੁਣ ਵਾਪਸੀ ਸ਼ੁਰੂ ਕਰ ਦਿੱਤੀ ਹੈ। ਦਿਨੋਂ ਦਿਨ ਵੱਧ ਰਹੀ ਗਰਮੀ ਦੇ ਬਾਅਦ ਹੁਣ ਫਰਵਰੀ ਦੇ ਪਿਛਲੇ ਹਫ਼ਤੇ ’ਚ ਕਰੀਬ 20 ਫੀਸਦੀ ਪੰਛੀ ਵਾਪਸ ਆ ਚੁੱਕੇ ਹਨ। ਬਾਕੀ ਪੰਛੀਆਂ ਦੇ ਵੀ ਮਹੀਨੇ ਦੇ ਅੰਤ ਤਕ ਵਾਪਸ ਆਉਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਜੰਗਲੀ ਜੀਵਣ ਵਿਭਾਗ ਦੀ ਪੰਛੀ ਦੀ ਮਰਦਸ਼ਮਾਰੀ ਅਨੁਸਾਰ ਇਸ ਵਾਰ ਸਿਰਫ਼ 13,000 ਪੰਛੀ ਹੀ ਛੰਬ ’ਚ ਆਏ ਹਨ ਜੋ ਪਿਛਲੇ ਸਾਲ ਦੇ ਮੁਕਾਬਲੇ 9 ਹਜ਼ਾਰ ਘੱਟ ਹਨ।


ਛੰਬ ’ਚ ਪੰਛੀਆਂ ਦੀਆਂ ਇਹ ਪ੍ਰਜਾਤੀਆਂ ਆਈਆਂ ਨਜ਼ਰ

ਛੰਬ ’ਚ ਇਸ ਸਾਲ ਖ਼ਾਸ ਤੌਰ ’ਤੇ ਨਾਰਥਨ ਸਾਬਲਰ, ਨਾਰਥਨ ਪਿਨਟੇਲ, ਬਲੈਕ ਕੂਟ੍ਰਸ, ਪਰਪਲ ਮੋਰਹੈਨ, ਗ੍ਰੇ ਲੈਗ ਬੂਸ, ਵਿਜ਼ਨ ਆਦਿ ਵਿਦੇਸ਼ੀ ਪੰਛੀ ਨਜ਼ਰ ਆਏ।


ਇਸ ਸਾਲ 9 ਹਜ਼ਾਰ ਘੱਟ ਪੰਛੀ ਪਹੁੰਚੇ

ਵਿਭਾਗੀ ਅਧਿਕਾਰੀ ਅਨੁਸਾਰ ਇਸ ਸਾਲ ਹੋਈ ਜਨਗਣਾਨਾ ’ਚ ਪਿਛਲੇ ਸਾਲ ਦੀ ਤੁਲਨਾ ’ਚ ਕਰੀਬ 9 ਹਜ਼ਾਰ ਪੰਛੀ ਘੱਟ ਆਏ ਹਨ। ਇਸ ਸਾਲ ਇਨ੍ਹਾਂ ਦੀ ਗਿਣਤੀ 20 ਹਜ਼ਾਰ ਤੋਂ ਜ਼ਿਆਦਾ ਹੋਣ ਦੀ ਉਮੀਦ ਲਗਾਈ ਸੀ। ਸਾਲ 2012-13 ’ਚ ਕੇਸ਼ੋਪੁਰ ਛੰਬ ’ਚ 8500 ਪੰਛੀ ਆਏ ਸੀ। ਸਾਲ 2013-14 ’ਚ ਇਨ੍ਹਾਂ ਦੀ ਗਿਣਤੀ ਵਧ ਕੇ 18500 ਹੋ ਗਈ। ਸਾਲ 2014-15 ’ਚ 20180 ਤੇ 2015-16 ’ਚ ਇਨ੍ਹਾਂ ਦੀ ਗਿਣਤੀ 24000 ਦਾ ਅੰਕੜਾ ਪਾਰ ਕਰ ਗਈ।

Posted By: Sarabjeet Kaur