v> ਪਠਾਨਕੋਟ : ਕਠੂਆ ਜਬਰ ਜਨਾਹ ਮਾਮਲੇ 'ਚ 10 ਜੂਨ ਨੂੰ ਫ਼ੈਸਲਾ ਸੁਣਾਏਗਾ। ਸੋਮਵਾਰ ਨੂੰ ਸੈਸ਼ਨ ਕੋਰਟ ਪਠਾਨਕੋਟ 'ਚ ਦੋਵਾਂ ਧਿਰਾਂ ਦੀ ਬਹਿਸ ਪੂਰੀ ਹੋ ਗਈ ਹੈ। ਇਸ ਮਾਮਲੇ 'ਚ ਅਦਾਲਤ ਨੇ ਇਕ ਹਫ਼ਤੇ ਲਈ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਇਕ ਸਾਲ ਪੁਰਾਣੇ ਜਬਰ ਜਨਾਹ ਮਾਮਲੇ 'ਚ ਪੀੜਤ ਅਤੇ ਬਚਾਅ ਪੱਖ ਦੀਆਂ ਦਲੀਲਾਂ, ਗਵਾਹ ਅਤੇ ਹੋਰ ਕਾਨੂੰਨੀ ਕਾਰਵਾਈ ਪੂਰੀ ਹੋਈ ਹੈ। ਜਬਰ ਜਨਾਹ ਦੇ ਦੋਸ਼ ਵਿਚ ਸੱਤ ਮੁਲਜ਼ਮਾਂ ਨੂੰ ਲੈ ਕੇ ਅਦਾਲਤ 10 ਜੂਨ ਨੂੰ ਆਪਣਾ ਫ਼ੈਸਲਾ ਪੇਸ਼ ਕਰੇਗੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸੱਤਾਂ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕੀਤਾ ਅਤੇ ਮਾਹਰ ਜੱਜ ਸਾਹਮਣੇ ਕੇਸ ਦੀ ਬਹਿਸ ਦੀ ਪ੍ਰਕਿਰਿਆ ਪੂਰੀ ਹੋਈ। ਜੱਜ ਡਾ. ਤੇਜਵਿੰਦਰ ਸਿੰਘ ਹੁਣ ਅਗਲੇ ਸੋਮਵਾਰ ਨੂੰ ਕੇਸ ਦਾ ਫ਼ੈਸਲਾ ਸੁਣਾਉਣਗੇ। ਕਾਬਿਲੇਗ਼ੌਰ ਹੈ ਕਿ ਕਠੂਆ ਜਬਰ ਜਨਾਹ ਮਾਮਲਾ ਕੌਮਾਂਤਰੀ ਪੱਧਰ ਤਕ ਚਰਚਾ ਵਿਚ ਰਿਹਾ ਹੈ। ਮਾਮਲੇ ਦੇ ਫ਼ਿਰਕੂ ਰੂਪ ਲੈਣ 'ਤੇ ਇਸ ਕੇਸ ਨੂੰ ਪਠਾਨਕੋਟ ਅਦਾਲਤ ਵਿਚ ਸ਼ਿਫਟ ਕਰ ਕੇ ਸੁਪਰੀਮ ਕੋਰਟ ਨੇ ਵਿਸ਼ੇਸ਼ ਜੱਜ ਦੀ ਨਿਯੁਕਤੀ ਕੀਤੀ ਸੀ। ਉਦੋਂ ਤੋਂ ਲੈ ਕੇ ਪਿਛਲੇ ਇਕ ਸਾਲ ਤੋਂ ਮਾਮਲੇ ਦੀ ਲਗਾਤਾਰ ਸੁਣਵਾਈ ਹੋ ਰਹੀ ਹੈ। ਜਦਕਿ, ਮੁਲਜ਼ਮਾਂ ਦੀ ਸੁਰੱਖਿਆ ਸਬੰਧੀ ਉਨ੍ਹਾਂ ਨੂੰ ਗੁਰਦਾਸਪੁਰ ਜੇਲ੍ਹ 'ਚ ਰੱਖਿਆ ਗਿਆ ਹੈ।

Posted By: Seema Anand