v> ਜੇਐੱਨਐੱਨ, ਮਾਧੋਪੁਰ : ਅਪ੍ਰੈਲ ਮਹੀਨੇ ਦੌਰਾਨ ਮੌਸਮ ਦੇ ਬਦਲ ਰਹੇ ਰੁਖ਼ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਇਸ ਸਮੇਂ ਖੇਤਾਂ ਵਿਚ ਕਣਕ ਦੀ ਫਸਲ ਪੱਕ ਕੇ ਤਿਆਰ ਹੈ ਤੇ ਕਿਸਾਨ ਫਸਲ ਨੂੰ ਮੰਡੀਆਂ ’ਚ ਪਹੁੰਚਾਉਣ ’ਚ ਲੱਗੇ ਹੋਏ ਹਨ ਪਰ ਵੀਰਵਾਰ ਨੂੰ ਹੋਈ ਹਲਕੀ ਕਿਣਮਿਣ ਤੇ ਬੱਦਲਾਂ ਨੇ ਕਿਸਾਨਾਂ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਖਿੱਚ ਦਿੱਤੀਆਂ। ਕਿਸਾਨਾਂ ਨੇ ਦੱਸਿਆ ਕਿ ਮੌਸਮ ਖਰਾਬ ਹੋਣ ਕਾਰਨ ਕੁਝ ਸਮੇਂ ਲਈ ਵਾਢੀ ਰੋਕਣੀ ਪਈ ਹੈ।

Posted By: Jagjit Singh