ਜੇਐੱਨਐੱਨ, ਚੰਡੀਗੜ੍ਹ: ਸਿਹਤ ਸਕੱਤਰ ਯਸ਼ਪਾਲ ਗਰਗ ਨੇ ਬੀਤੀ ਦੇਰ ਰਾਤ ਕਰੀਬ ਸਾਢੇ 11 ਵਜੇ ਸ਼ਹਿਰ ਦੇ ਸਾਰੇ ਸਰਕਾਰੀ ਹਸਪਤਾਲਾਂ ਦਾ ਅਚਨਚੇਤ ਨਿਰੀਖਣ ਕੀਤਾ। ਸਿਹਤ ਸਕੱਤਰ ਇਸ ਦੌਰਾਨ ਐਕਸ਼ਨ ਮੋਡ 'ਚ ਦਿਖਾਈ ਦਿੱਤੇ। ਰਾਤ ਕਰੀਬ 12.20 ਵਜੇ ਯਸ਼ਪਾਲ ਗਰਗ ਨੇ ਜੀਐੱਮਸੀਐੱਚ-32 ਹਸਪਤਾਲ ਦਾ ਦੌਰਾ ਕੀਤਾ। ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਈਐੱਮਓ ਡਾ. ਮੋਨਿਕਾ ਡਿਊਟੀ 'ਤੇ ਮੌਜੂਦ ਨਹੀਂ ਮਿਲੀ। ਡਾ. ਮੋਨਿਕਾ ਐਮਰਜੈਂਸੀ ਵਾਰਡ ਦੇ ਨਾਲ ਹੀ ਇਕ ਖਾਲੀ ਕਮਰੇ 'ਚ ਆਪਣੇ ਮੋਬਾਈਲ 'ਤੇ ਸੋਸ਼ਲ ਮੀਡੀਆ 'ਤੇ ਵੀਡੀਓ ਦੇਖਦੀ ਫੜੀ ਗਈ। ਇਸ ਤੋਂ ਪਹਿਲਾਂ ਜਦੋਂ ਸਿਹਤ ਸਕੱਤਰ ਨੇ ਹਸਪਤਾਲ 'ਚ ਐਂਟਰੀ ਕੀਤੀ ਤਾਂ ਸਕਿਓਰਿਟੀ ਗਾਰਡ ਦੇ ਸੁਪਰਵਿਜ਼ਨ ਬੀਰੇਂਦਰ ਸਿੰਘ ਡਿਊਟੀ 'ਤੇ ਮੋਬਾਈਲ 'ਤੇ ਸੋਸ਼ਲ ਮੀਡੀਆ ਦਾ ਪ੍ਰਯੋਗ ਕਰਦੇ ਪਾਏ ਗਏ। ਉਥੇ ਹੀ, ਜੀਐੱਮਸੀਐੱਚ-32 ਦੇ ਹਸਪਤਾਲ ਦੇ ਸੁਪਰਵਿਜ਼ਨ ਬੀਰੇਂਦਰ ਸਿੰਘ ਆਪਣਾ ਮੋਬਾਈਲ ਚਲਾਉਣ 'ਚ ਇਨੇ ਵਿਅਸਤ ਸੀ ਕਿ ਹਸਪਤਾਲ ਦੇ ਅੰਦਰ ਕੌਣ ਦਾਖਲ ਹੋ ਰਿਹਾ ਹੈ ਤੇ ਕੌਣ ਬਾਹਰ ਨਿਕਲ ਰਿਹਾ ਹੈ ਇਸ ਪਾਸੇ ਉਸਦਾ ਬਿਲਕੁਲ ਧਿਆਨ ਨਹੀਂ ਸੀ। ਜੀਐੱਮਸੀਐੱਚ-32 ਦੇ ਐਮਰਜੈਂਸੀ ਵਾਰਡ ਦੇ ਬਾਹਰ ਇਕ ਅਧਿਕਾਰੀ ਓਮ ਪ੍ਰਕਾਸ਼ ਦੇ ਕੋਲ ਚਾਰ ਤੋਂ ਪੰਜ ਲੋਕ ਬੈਠੇ ਸੀ। ਉਨ੍ਹਾਂ 'ਚੋਂ ਕਿਸੇ ਨੇ ਵੀ ਮੂੰਹ 'ਤੇ ਮਾਸਕ ਨਹੀਂ ਪਾਇਆ ਹੋਇਆ ਸੀ ਤੇ ਡਿਊਟੀ ਦੀ ਜਗ੍ਹਾ ਇਕੱਠੇ ਬੈਠ ਕੇ ਹੱਸੀ-ਮਜ਼ਾਕ ਕਰ ਰਹੇ ਸੀ। ਨਿਰੀਖਣ ਦੌਰਾਨ ਸਿਹਤ ਸਕੱਤਰ ਨੇ ਜੋ ਖਾਮੀਆਂ ਪਾਈਆਂ ਉਸ 'ਤੇ ਇਕ ਰਿਪੋਰਟ ਤਿਆਰ ਕੀਤੀ ਹੈ। ਇਹ ਸਭ ਤੱਥ ਉਨ੍ਹਾਂ ਨੇ ਰਿਪੋਰਟ 'ਚ ਸ਼ਾਮਿਲ ਕਰ ਜੀਐੱਮਸੀਐੱਚ-32 ਦੀ ਡਾਇਰੈਕਟਰ ਪਿੰ੍ਸੀਪਲ, ਸਿਹਤ ਨਿਰਦੇਸ਼ਕ, ਜੀਐੱਮਸੀਐੱਚ-32 ਤੇ ਜੀਐੱਮਐੱਸਐੱਚ-16 ਦੇ ਮੈਡੀਕਲ ਸੁਪਰਡੈਂਟ ਤੇ ਸਿਹਤ ਵਧੀਕ ਸਕੱਤਰ ਨੂੰ ਰਿਪੋਰਟ ਭੇਜੀ ਹੈ।

ਰਾਤ 11.20 ਤੋਂ 11.35 ਤਕ ਸਿਵਲ ਹਸਪਤਾਲ ਮਨੀਮਾਜਰਾ ਦਾ ਦੌਰਾ

ਸਿਹਤ ਸਕੱਤਰ ਨੇ ਰਾਤ 11.20 ਤੋਂ 11.35 ਤਕ ਸਿਵਲ ਹਸਪਤਾਲ ਮਨੀਮਾਜਰਾ ਦਾ ਦੌਰਾ ਕੀਤਾ। ਇਸ ਦੌਰਾਨ ਈਐੱਮਓ ਡਾ. ਮੁਹੰਮਦ ਅਸ਼ਰਫ ਵਾਰਡ ਦੇ ਰਾਊਂਡ 'ਤੇ ਪਾਏ ਗਏ। ਲੇਬਰ ਮੈਡੀਕਲ ਅਫਸਰ ਡਾ. ਸ਼ਵੇਤਾ ਲੇਬਰ ਰੂਮ 'ਚ ਮੌਜੂਦ ਸੀ। ਹਸਪਤਾਲ 'ਚ ਇਕ ਗਰਭਵਤੀ ਮਹਿਲਾ ਦੀ ਡਲਿਵਰੀ ਚੱਲ ਰਹੀ ਸੀ। ਪਰ ਹਸਪਤਾਲ ਦੇ ਜ਼ਿਆਦਾਤਰ ਕਰਮਚਾਰੀ ਤੇ ਸਕਿਓਰਿਟੀ ਗਾਰਡ ਮੂੰਹ 'ਤੇ ਬਿਨਾਂ ਮਾਸਕ ਦੇ ਪਾਏ ਗਏ।

ਰਾਮਦਰਬਾਰ ਦੇ ਈਐੱਸਆਈ ਹਸਪਤਾਲ 'ਚ ਮਿਲੀਆਂ ਇਹ ਖਾਮੀਆਂ

ਰਾਮਦਰਬਾਰ ਦੇ ਈਐੱਸਆਈ ਹਸਪਤਾਲ 'ਚ ਸਿਹਤ ਸਕੱਤਰ ਦੇ ਨਿਰੀਖਣ ਦੇ ਦੌਰਾਨ ਈਐੱਮਓ ਡਾ. ਅਕਾਂਸ਼ਾ ਐਮਰਜੈਂਸੀ ਵਾਰਡ ਛੱਡ ਕੇ ਡਿਊਟੀ 'ਤੇ ਸੁੱਤੀ ਪਾਈ ਗਈ। ਇੰਸ਼ੋਰੈਂਸ ਮੈਡੀਕਲ ਅਫਸਰ ਡਾ. ਧੀਰਜ ਵਾਰਡ ਦੇ ਰਾਊਂਡ 'ਤੇ ਸੀ। ਹਸਪਤਾਲ 'ਚ ਐਕਸ ਰੇਅ ਮਸ਼ੀਨ ਬੀਤੇ ਕੁਝ ਹਫਤਿਆਂ ਤੋਂ ਖਰਾਬ ਪਈ ਮਿਲੀ। ਜਿਸਦੀ ਵਜ੍ਹਾ ਨਾਲ ਐਮਰਜੈਂਸੀ 'ਚ ਐਡਮਿਟ ਇਕ ਮਰੀਜ਼ ਨੂੰ ਜੀਐੱਮਸੀਐੱਚ-32 ਤੋਂ ਐਕਸ ਰੇ ਕਰਵਾਉਣ ਦੇ ਬਾਅਦ ਇਹ ਗੱਲ ਸਾਹਮਣੇ ਆਈ। ਮੌਕੇ 'ਤੇ ਮੌਜੂਦ ਹਸਪਤਾਲ ਦੇ ਸਕਿਓਰਿਟੀ ਗਾਰਡ ਨੇ ਸਿਹਤ ਸਕੱਤਰ ਨੂੰ ਦੱਸਿਆ ਕਿ ਬੀਤੇ ਫਰਵਰੀ 2021 ਤੋਂ ਸੈਲਰੀ ਨਹੀਂ ਮਿਲੀ ਹੈ। ਇਹ ਸਕਿਓਰਿਟੀ ਗਾਰਡ ਮੈਸਰਸ ਬੰਬਏ ਇੰਟੈਲੀਜੈਂਸ ਸਕਿਓਰਿਟੀ ਏਜੰਸੀ ਦੁਆਰਾ ਆਊਟਸੋਰਸ 'ਤੇ ਰੱਖੇ ਗਏ ਹਨ।

ਜੀਐੱਮਸੀਐੱਚ-32 'ਚ ਸ਼ਰੇਆਮ ਚੱਲ ਰਹੀ ਸੀ ਸ਼ਰਾਬ

ਜੀਐੱਮਸੀਐੱਚ-32 'ਚ ਸਿਹਤ ਸਕੱਤਰ ਦੇ ਨਿਰੀਖਣ 'ਚ ਇਕ ਪਾਸੇ ਜਿੱਥੇ ਈਐੱਮਓ ਡਾ. ਮੋਨਿਕਾ ਐਮਰਜੈਂਸੀ ਵਾਰਡ ਤੇ ਸੁਪਰਵਿਜ਼ਨ ਬੀਰੇਂਦਰ ਸਿੰਘ ਡਿਊਟੀ ਛੱਡ ਕੇ ਮੋਬਾਈਲ ਚਲਾਉਣ 'ਚ ਵਿਅਸਤ ਸੀ। ਦੂਜੇ ਪਾਸੇ ਹਸਪਤਾਲ ਦੇ ਆਕਸੀਜਨ ਪਲਾਂਟ ਦੇ ਬਾਹਰ ਪੰਜ ਤੋਂ 6 ਲੋਕ ਬੈਠ ਕੇ ਸ਼ਰਾਬ ਪੀਂਦੇ ਫੜੇ ਗਏ। ਜਦੋਂ ਉਨ੍ਹਾਂ ਤੋਂ ੁਪੱੁਛਗਿੱਛ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਮਰੀਜ਼ ਦੇ ਨਾਲ ਆਏ ਹਨ। ਇਸਦੇ ਬਾਅਦ ਜਦੋਂ ਪੁਲਿਸ ਨੂੰ ਛਾਣਬੀਣ ਦੇ ਲਈ 100 ਨੰਬਰ 'ਤੇ ਫੋਨ ਕੀਤਾ ਗਿਆ ਤਾਂ ਸਾਰੇ ਮੁਲਜ਼ਮ ਉਥੋਂ ਭੱਜ ਗਏ। ਇਨ੍ਹਾਂ ਮੁਲਜ਼ਮਾਂ ਦੇ ਕਾਰ ਨੰਬਰ ਨੋਟ ਕਰਕੇ ਸਿਹਤ ਸਕੱਤਰ ਨੇ ਵਾਹਨ ਚਾਲਕਾਂ ਖਿਲਾਫ ਲਿਖਤ 'ਚ ਆਦੇਸ਼ ਕਰ ਕਾਰਵਾਈ ਦੇ ਆਦੇਸ਼ ਦਿੱਤੇ ਹਨ।

ਜੀਐੱਮਐੱਸਐੱਚ-16, ਸਿਵਲ ਹਸਪਤਾਲ 45 ਤੇ 22 'ਚ ਸਾਰੇ ਡਿਊਟੀ 'ਤੇ ਮਿਲੇ

ਜੀਐੱਮਐੱਸਐੱਚ-16, ਸਿਵਲ ਹਸਪਤਾਲ 45 ਤੇ 22 'ਚ ਸਾਰੇ ਡਾਕਟਰ ਤੇ ਕਰਮਚਾਰੀ ਡਿਊਟੀ 'ਤੇ ਮਿਲੇ। ਜੀਐੱਮਐੱਸਐੱਚ-16 'ਚ ਈਐੱਮਓ ਡਾ. ਸੱਤਿਅਮ ਗੰਭੀਰ ਮਰੀਜ਼ਾਂ ਨੂੰ ਦੇਖ ਰਹੇ ਸੀ। ਸਿਵਲ ਹਸਪਤਾਲ ਸੈਕਟਰ-22 ਦੀ ਈਐੱਸਓ ਡਾ. ਕ੍ਰੀਤਿ ਰੂਮ 'ਚ ਮਰੀਜ਼ਾਂ ਨੂੰ ਦੇਖ ਰਹੇ ਸੀ। ਸਿਵਲ ਹਸਪਤਾਲ 45 'ਚ ਈਐੱਮਓ ਡਾ. ਗੁਰਪ੍ਰਰੀਤ ਸਿੰਘ ਮਰੀਜ਼ਾਂ ਨੂੰ ਦੇਖ ਰਹੇ ਸੀ ਤੇ ਐੱਲਐੱਮਓ ਡਾ. ਅਲਕਾ ਮੈਟਰਨਿਟੀ ਵਾਰਡ 'ਚ ਸੀ।