v> Punjab news ਪਠਾਨਕੋਟ, ਜੇਐੱਨਐੱਨ : ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ’ਤੇ ਪਿੰਡ ਨੰਗਲ ਦੇ ਕੋਲ ਇਕ ਟਰੱਕ ਨੇ ਸਕੂਟਰੀ ’ਤੇ ਜਾ ਰਹੀਆਂ ਦਾਦੀ ਪੋਤੀ ਨੂੰ ਆਪਣੇ ਲਪੇਟ ’ਚ ਲੈ ਲਿਆ। ਇਸ ਹਾਦਸੇ ’ਚ ਸਕੂਟਰੀ ’ਤੇ ਜਾ ਰਹੀਆਂ ਦਾਦੀ ਪੋਤੀ ਦੀ ਮੌਕੇ ’ਤੇ ਮੌਤ ਹੋ ਗਈ। ਨੰਗਲ ਥਾਣੇ ਦੇ ਏਐੱਨਆਈ ਰਾਮ ਲੁਭਾਆ ਨੇ ਦੱਸਿਆ ਕਿ ਸਕੂਟਰੀ ਸਵਾਰ ਸਰਦਾਰੀ ਲਾਲ ਆਪਣੀ ਪਤਨੀ ਕਾਂਤਾ ਦੇਵੀ ਤੇ ਆਪਣੀ ਪੋਤੀ ਕਰੀਮਾ ਦੇ ਨਾਲ ਪਿੰਡ ਕੈਲਸ਼ਪੁਰ ਨਾਲ ਮੁਕੇਰੀਆ ਵੱਲੋ ਦਾ ਰਹੇ ਸੀ।

ਜਿਵੇਂ ਹੀ ਪਿੰਡ ਨੰਗਲ ਚੋਕ ਦੇ ਕੋਲ ਪਹੁੰਚੇ ਤਾਂ ਇਕ ਪਠਾਨਕੋਟ ਵੱਲੋ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਸਕੂਟਰੀ ਨੂੰ ਟੱਕਰ ਮਾਰੀ। ਇਸ ਟੱਕਰ ’ਚ ਸਰਦਾਰੀ ਲਾਲ ਆਪਣੀ ਸਕੂਟਰੀ ਦਾ ਸੰਤੁਲਨ ਖੋਹ ਬੈਠੇ ਤੇ ਥੱਲੇ ਡਿੱਗ ਗਏ। ਘਟਨਾ ’ਚ ਉਸ ਦੀ ਪਤਨੀ ਕਾਂਤਾ ਦੇਵੀ ਤੇ ਉਸ ਦੀ ਪੋਤੀ ਕਰੀਮਾ ਰੋਡ ਤੋਂ ਥੱਲੇ ਡਿੱਗ ਗਈ ਤੇ ਸਕੂਟਰੀ ਸਰਦਾਰੀ ਲਾਲ ਨੂੰ ਵੀ ਮਾਮੂਲੀ ਸੱਟ ਲੱਗਈ।

Posted By: Sarabjeet Kaur