ਜੇਐੱਨਐੱਨ, ਪਠਾਨਕੋਟ : ਘਰ 'ਚ ਬੇਟੀ ਕੋਲ ਪੜ੍ਹਨ ਆਉਂਦੀ ਉਸ ਦੀ ਸਹੇਲੀ ਨਾਲ ਉਸ ਦੇ ਪਿਤਾ ਦਾ ਪਿਆਰ ਪੈ ਗਿਆ। ਇਹ ਸਭ ਕੁਝ ਛੇ ਮਹੀਨੇ ਤਕ ਚੱਲਦਾ ਰਿਹਾ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਬੇਟੀ ਆਪਣੇ ਪਿਤਾ ਦਾ ਮੋਬਾਈਲ ਚਲਾ ਰਹੀ ਸੀ। ਪਿਤਾ ਦੇ ਫੋਨ 'ਤੇ ਉਸ ਦੀ ਸਹੇਲੀ ਦਾ ਫੋਨ ਆਇਆ ਤੇ ਬੋਲੀ, 'ਜਾਨੂ ਕਿਵੇਂ ਹੋ...।' ਪਿਤਾ ਦੇ ਫੋਨ 'ਤੇ ਜਾਨੂ ਸ਼ਬਦ ਸੁਣ ਕੇ ਬੇਟੀ ਬੋਲੀ, ਮੈਂ ਜਾਨੂ ਨਹੀਂ ਜਾਨੂ ਦੀ ਧੀ ਬੋਲ ਰਹੀ ਹਾਂ। ਇਸ ਤੋਂ ਬਾਅਦ ਫੋਨ ਕੱਟਿਆ ਗਿਆ। ਬੇਟੀ ਨੇ ਫੋਨ ਨੰਬਰ ਚੈੱਕ ਕੀਤਾ ਤਾਂ ਉਸ ਦੀ ਸਹੇਲੀ ਦਾ ਨੰਬਰ ਨਿਕਲਿਆ।

ਬੇਟੀ ਤੇ ਮਾਂ ਨੇ ਜਦੋਂ ਪਿਤਾ ਤੋਂ ਇਸ ਬਾਰੇ ਪੁੱਛਿਆ ਤਾਂ ਉਸ ਨੇ ਸਾਰੀ ਗੱਲ ਤੋਂ ਮੁੱਕਰਦਿਆਂ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਸਵੇਰੇ ਕਰੀਬ 11.30 ਵਜੇ ਮਾਂ-ਬੇਟੀ ਸਹੇਲੀ ਦੇ ਘਰ ਉਸ ਨੂੰ ਸਮਝਾਉਣ ਗਈਆਂ ਤਾਂ ਦੋਵਾਂ ਧਿਰਾਂ 'ਚ ਲੜਾਈ ਹੋ ਗਈ, ਜਿਸ 'ਚ ਮਾਂ-ਬੇਟੀ ਜ਼ਖ਼ਮੀ ਹੋ ਗਈਆਂ। ਦੋਵੇਂ ਸਿਵਲ ਹਸਪਤਾਲ ਦੀ ਐਂਮਰਜੈਂਸੀ ਦੇ ਵਾਰਡ ਪਹੁੰਚੀਆਂ ਤੇ ਮੈਡੀਕਲ ਕਰਵਾਉਣ ਤੋਂ ਬਾਅਦ ਸਹੇਲੀ ਖ਼ਿਲਾਫ਼ ਪੁਲਿਸ 'ਚ ਸ਼ਿਕਾਇਤ ਦੇ ਦਿੱਤੀ।

Paying Guest ਨੇ ਬਣਾ ਦਿੱਤੀ ਮਾਲਕਨ ਦੀ ਅਸ਼ਲੀਲ ਵੀਡੀਓ, ਹੁਣ ਦੇ ਰਿਹਾ Viral ਕਰਨ ਦੀ ਧਮਕੀ

ਬੇਟੀ ਦਾ ਦੋਸ਼ ਹੈ ਕਿ ਉਸ ਦੇ ਘਰ ਨੇੜੇ ਰਹਿਣ ਵਾਲੀ ਉਸ ਦੀ ਸਹੇਲੀ ਮਾਰਚ ਮਹੀਨੇ ਪੜ੍ਹਨ ਆਉਂਦੀ ਸੀ।। ਇਸੇ ਦੌਰਾਨ ਉਸ ਦਾ ਪਿਤਾ ਨਾਲ ਪਿਆਰ ਪੈ ਗਿਆ ਤੇ ਹੁਣ ਪਿਤਾ ਦੇ ਪੈਸਿਆਂ 'ਤੇ ਐਸ਼ ਕਰ ਰਹੀ ਹੈ। ਉਹ ਜਦੋਂ ਮਾਂ ਨਾਲ ਸਹੇਲੀ ਨੂੰ ਸਮਝਾਉਣ ਗਈ ਤਾਂ ਸਹੇਲੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ।

ਐਕਸਵਾਈ ਦੇ ਨਾਂ ਤੋਂ ਪਿਤਾ ਨੇ ਸੇਵ ਕੀਤਾ ਸੀ ਨੰਬਰ

ਬੇਟੀ ਨੇ ਦੱਸਿਆ ਕਿ ਪਿਤਾ ਨੇ ਸਹੇਲੀ ਦਾ ਨੰਬਰ ਮੋਬਾਈਲ ਫੋਨ 'ਤੇ ਐਕਸਵਾਈ ਦੇ ਨਾਂ ਤੋਂ ਸੇਵ ਕੀਤਾ ਸੀ। ਉੱਥੇ ਹੀ ਦੂਜੇ ਧਿਰ ਦੀ ਕੁੜੀ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਸ ਦੀ ਆਪਣੀ ਸਹੇਲੀ ਨਾਲ ਨਹੀਂ ਬਣਦੀ, ਇਸ ਲਈ ਉਹ ਆਪਣੇ ਪਿਤਾ ਦਾ ਨਾਂ ਲੈ ਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਐਤਵਾਰ ਨੂੰ ਉਸ ਦੀ ਸਹੇਲੀ ਤੇ ਉਸ ਦੀ ਮਾਂ ਦੋਵਾਂ ਨੇ ਉਸ ਦੇ ਘਰ ਆ ਕੇ ਝਗੜਾ ਕੀਤਾ ਹੈ।

Posted By: Amita Verma