ਸੁਰਿੰਦਰ ਮਹਾਜਨ, ਪਠਾਨਕੋਟ: ਬੰਗਲਾਦੇਸ਼ ਸਰਹੱਦ 'ਤੇ ਗਸ਼ਤ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਬੀਐੱਸਐੱਫ ਦੀ 131 ਬਟਾਲੀਅਨ ਦੇ ਐੱਸਆਈ ਰਾਕੇਸ਼ ਕੁਮਾਰ ਸੈਣੀ ਦਾ ਅਬਰੋਲ ਨਗਰ ਦੇ ਸ਼ਮਸ਼ਾਨਘਾਟ ਵਿਚ ਪੂਰੇ ਫ਼ੌਜੀ ਸਨਮਾਨ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਐੱਸਆਈ ਰਾਕੇਸ਼ ਕੁਮਾਰ ਸੈਣੀ ਵਾਸੀ ਅਬਰੋਲ ਨਗਰ ਜੋ ਮਿਜੋਰਮ ’ਚ ਤੈਨਾਤ ਸਨ ਅਤੇ ਨਾਲ ਲੱਗਦੇ ਬੰਗਲਾਦੇਸ਼ ਦੇ ਬਾਰਡਰ ’ਤੇ ਆਪਣੇ ਸਾਥੀ ਸੈਨਿਕਾਂ ਨਾਲ ਮੁਸਤੈਦੀ ਨਾਲ ਗਸ਼ਤ ਕਰ ਰਹੇ ਸਨ, ਦੀ ਛਾਤੀ ਵਿਚ ਅਚਾਨਕ ਤੇਜ਼ ਦਰਜ ਹੋਇਆ ਅਤੇ ਦਿਲ ਦੀ ਗਤੀ ਰੁਕਣ ਨਾਲ ਉਹ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਂਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ।

ਮਾਧੋਪੁਰ ਤੋਂ ਆਈ 121 ਬਟਾਲੀਅਨ ਦੀ ਸੈਨਾ ਟੁਕੜੀ ਨੇ ਹਵਾਈ ਫਾਇਰ ਕਰਕੇ ਅਤੇ ਹਥਿਆਰ ਉਲਟੇ ਕਰ ਸ਼ਹੀਦ ਨੂੰ ਸਲਾਮੀ ਦਿੱਤੀ। ਇਸ ਤੋਂ ਪਹਿਲਾਂ ਸ਼ਹੀਦ ਐੱਸਆਈ ਰਾਕੇਸ਼ ਕੁਮਾਰ ਦੀ ਦੇਹ ਨੂੰ ਮਿਜੋਰ ਤੋਂ ਏਅਰਲਿਫਟ ਕਰਕੇ ਅੰਮਿ੍ਤਸਰ ਤੋਂ ਲਿਆਂ ਗਿਆ, ਜਿਥੇ 73 ਬਟਾਲੀਅਨ ਅਜਨਾਲਾ ਦੇ ਇੰਸਪੈਕਟਰ ਓਮ ਪ੍ਰਕਾਸ਼ ਦੀ ਅਗਵਾਈ ਵਿਚ ਬੀਐੱਸਐੱਫ ਦੇ ਵਾਹਨ ਨਾਲ ਤਿਰੰਗ ਵਿਚ ਲਿਪਟੀ ਸ਼ਹੀਦ ਦੀ ਮਿ੍ਤਕ ਦੇਹ ਨੂੰ ਜਦ ਉਨ੍ਹਾਂ ਦੇ ਘਰ ਅਬਰੋਲ ਨਗਰ ਲਿਆਂਦਾ ਗਿਆ, ਤਾਂ ਅਤਿ ਗਮਗੀਨ ਹੋ ਗਿਆ। ਇਸ ਮੌਕੇ ਸ਼ਹੀਦ ਐੱਸਆਈ ਰਾਕੇਸ਼ ਸੈਣੀ ਦੀ ਯੂਨਿਟ 131 ਬਟਾਲੀਅਨ ਦੇ ਸਹਾਇਕ ਕਮਾਂਡੈਂਟ ਰਾਜੇਸ਼ ਕੁਮਾਰ ਯਾਦਵ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਧਾਨ ਕਰਨਲ ਸਾਗਰ ਸਿੰਘ ਸਲਾਰੀਆ, ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ, ਬੀਐੱਸਐੱਫ ਦੀ 121 ਬਟਾਲੀਅਨ ਦੇ ਇੰਸਪੈਕਟਰ ਕਰਮ ਦੇਵ ਸਿੰਘ, ਥਾਣਾ ਮੁੱਖੀ ਮੰਦੀਪ ਸਲਗੋਤਰਾ, ਕੌਂਸਲਰ ਠਾਕੁਰ ਭਲਵਾਨ ਸਿੰਘ ਮਨਹਾਸ, ਕੌਂਸਲਰ ਅਨੀਤਾ ਠਾਕੁਰ ਅਤੇ ਉਨ੍ਹਾਂ ਦੇ ਪਤੀ ਚਰਨਜੀਤ ਸਿੰਘ ਹੈਪੀ, ਕੈਪਟਨ ਘਨਸ਼ਾਮ ਕਟੋਚ ਠਾਕੁਰ, ਜੋਗਿੰਦਰ ਸਿੰਘ ਗੋਰਾ, ਰਾਜਪੂਤ ਸਭਾ ਅਬਰੋਲ ਨਗਰ ਦੇ ਜਨਰਲ ਸਕੱਤਰ ਰਵਿੰਦਰ ਠਾਕੁਰ, ਸ਼ਹੀਦ ਸਿਪਾਹੀ ਮੱਖਣ ਸਿੰਘ ਦੇ ਪਿਤਾ ਹੰਸਰਾਜ ਨੇ ਰੀਥ ਚੜ੍ਹਾ ਕੇ ਸਲਾਮੀ ਦਿੱਤੀ। ਸ਼ਹੀਦ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ 20 ਸਾਲਾ ਪੁੱਤਰ ਅਨੁਰਾਗ ਸੈਣੀ ਨੇ ਦਿੱਤੀ। ਇਸ ਮੌਕੇ ਸ਼ਹੀਦ ਦੇ ਭਰਾ ਰਾਜੇਸ਼ ਸੈਣੀ, ਰਜੀਵ ਸੈਣੀ, ਕੁਲਦੀਪ ਸੈਣੀ, ਰਿਟਾ. ਡੀਈਓ ਰਵਿੰਦਰ ਸ਼ਰਮਾ, ਤੇਜਿੰਦਰ ਸਿੰਘ, ਨਵੀਨ ਸਿੰਘ, ਦਿਨੇਸ਼ਵਰ ਸਿੰਘ, ਰਾਜਿੰਦਰਸਿੰਘ, ਐੱਚਸੀ ਉਮੇਸ਼ ਕੁਮਾਰ, ਹਰਲਾਲ ਸਿੰਘ ਆਦਿ ਮੌਜੂਦ ਸਨ।

Posted By: Jagjit Singh