ਸੁਰਿੰਦਰ ਮਹਾਜਨ, ਪਠਾਨਕੋਟ : ਭਾਰਤੀ ਫੂਡ ਕਾਰਪੋਰੇਸ਼ਨ, ਡਿਵੀਜ਼ਨਲ ਦਫ਼ਤਰ, ਗੁਰਦਾਸਪੁਰ ਵੱਲੋਂ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਅਜ਼ਾਦੀ ਕਾ ਅੰਮਿ੍ਤ ਮਹਾ ਉਤਸਵ ਪੋ੍ਗਰਾਮ ਪਠਾਨਕੋਟ ਵਿਖੇ ਕਰਵਾਇਆ ਗਿਆ। ਸਮਾਗਮ 'ਚ ਮੁੱਖ ਮਹਿਮਾਨ ਸੁਤੰਤਰਤਾ ਸੈਨਾਨੀ 102 ਸਾਲਾ ਨਾਹਰ ਸਿੰਘ ਸਨ। ਗੁਰਦਾਸਪੁਰ ਦੇ ਪਿੰਡ ਨਾਨੂਵਾਲ ਜਿੰਦਲ 'ਚ ਜਨਮੇ ਨਾਹਰ ਸਿੰਘ ਹੁਣ ਪਠਾਨਕੋਟ ਦੇ ਰਘੂਨਾਥ ਨਗਰ ਭੜੋਲੀ ਕਲਾਂ ਵਿਚ ਆਪਣੇ ਪੁੱਤਰ ਜੁਝਾਰ ਸਿੰਘ ਨਾਲ ਰਹਿੰਦੇ ਹਨ। ਉਹ ਸਿਹਤਮੰਦ ਹਨ ਅਤੇ ਆਪਣਾ ਕੰਮ ਆਪ ਕਰਦੇ ਹਨ। ਉਹ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਬਾਡੀ ਗਾਰਡ ਵਜੋਂ ਸੇਵਾ ਨਿਭਾ ਚੁੱਕੇ ਹਨ। ਪੋ੍ਗਰਾਮ 'ਚ ਦੇਸ਼ ਦੇ ਵਿਕਾਸ ਤੇ ਅਜ਼ਾਦੀ ਤੋਂ ਬਾਅਦ ਅਨਾਜ ਦੀ ਸਪਲਾਈ ਵਿਚ ਭਾਰਤੀ ਖੁਰਾਕ ਨਿਗਮ ਦੀ ਭੂਮਿਕਾ ਬਾਰੇ ਦੱਸਦਿਆਂ ਭਾਰਤ ਸਰਕਾਰ ਦੀਆਂ ਆਮ ਲੋਕਾਂ ਲਈ ਚਲਾਈਆਂ ਗਈਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸੇ ਲੜੀ ਤਹਿਤ ਭਾਰਤੀ ਖੁਰਾਕ ਨਿਗਮ, ਮੰਡਲ ਦਫ਼ਤਰ, ਗੁਰਦਾਸਪੁਰ ਵੱਲੋਂ ਬਣਾਈ ਗਈ ਇੱਕ ਆਡੀਓ ਕਲਿੱਪ ਵੀ ਪ੍ਰਸਾਰਿਤ ਕੀਤੀ ਗਈ, ਜਿਸ ਵਿੱਚ ਖੁਰਾਕ ਸੁਰੱਖਿਆ ਨਾਲ ਸਬੰਧਤ ਭਾਰਤ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦਾ ਵੇਰਵਾ ਦਿੱਤਾ ਗਿਆ। ਭਾਰਤੀ ਖੁਰਾਕ ਨਿਗਮ ਗੁਰਦਾਸਪੁਰ ਦੇ ਡਿਵੀਜ਼ਨਲ ਮੈਨੇਜਰ ਆਰ.ਐਸ. ਮੀਨਾ, ਪਠਾਨਕੋਟ ਦੇ ਡੀ.ਐਫ.ਐਸ.ਸੀ. ਡਾ: ਨਿਰਮਲ ਸਿੰਘ, ਭਾਰਤੀ ਖੁਰਾਕ ਨਿਗਮ ਪਠਾਨਕੋਟ ਦੇ ਮੈਨੇਜਰ (ਡਿਪੂ) ਸੁਹੇਲ ਅਹਿਮਦ ਰਿਜ਼ਵੀ, ਸੰਜੀਵ ਪਾਲ ਸਿੰਘ, ਹਰਪ੍ਰਰੀਤ ਸਿੰਘ, ਵੈਭਵ ਸਰੀਨ, ਸਿਧਾਰਥ, ਵਰੁਣ ਯਾਦਵ, ਆਯੂਸ਼ ਮਹਾਜਨ, ਦਲੀਪ ਸੁਮਨ, ਵਰੁਣ ਕੁਮਾਰ, ਰਾਜੇਸ਼ ਕੁਮਾਰ, ਰਵਿੰਦਰ ਵਰਮਾ, ਡਾ. , ਯੋਗੇਸ਼ ਤਿ੍ਪਾਠੀ ਅਤੇ ਹੋਰ ਸਟਾਫ਼ ਹਾਜ਼ਰ ਸੀ। ਪੋ੍ਗਰਾਮ ਦਾ ਸੰਚਾਲਨ ਅੰਕਿਤ ਦੂਬੇ ਨੇ ਕੀਤਾ।