ਭਾਰਤ-ਪਾਕਿ ਸਰਹੱਦ ’ਤੇ ਫਿਰ ਦਿਖਾਈ ਦਿੱਤਾ ਡਰੋਨ, ਬੀਐੱਸਐੱਫ ਦੀ ਫਾਇਰਿੰਗ ਤੋਂ ਬਾਅਦ ਮੁੜਿਆ ਵਾਪਸ
Publish Date:Sun, 07 Feb 2021 11:28 AM (IST)
v>
Punjab news ਪਠਾਨਕੋਟ, ਜੇਐੱਨਐੱਨ : ਜ਼ਿਲ੍ਹਾ ਪਠਾਨਕੋਟ ਦੇ ਬਮਿਆਲ ਸੈਕਟਰ ’ਚ ਸ਼ਨਿਚਰਵਾਰ ਰਾਤ ਪਾਕਿਸਤਾਨ ਵੱਲੋ ਇਕ ਡਰੋਨ ਦੇਖਿਆ ਗਿਆ। ਡਰੋਨ ਦੀ ਭਨਕ ਲਗਦੇ ਹੀ ਸਰਹੱਦੀ ਖੇਤਰ ਦੇ ਪਿੰਡ ਪਹਾੜੀਪੁਰ ਸਥਿਤ ਬੀਐੱਸਐੱਫ ਦੀ ਚੌਂਕੀ ਪੂਰੀ ਤਰ੍ਹਾਂ ਨਾਲ ਅਲਰਟ ਹੋ ਗਈ। ਜਵਾਨਾਂ ਨੇ ਡਰੋਨ ਨੂੰ ਦੇਖਣ ਤੋਂ ਬਾਅਦ ਚਾਰ ਰਾਊਂਡ ਫਾਇਰ ਕੀਤੇ। ਜਿਸ ਤੋਂ ਬਾਅਦ ਉਸੇ ਸਮੇਂ ਡਰੋਨ ਪਾਕਿਸਤਾਨ ਵੱਲ ਨੂੰ ਵਾਪਸ ਚੱਲ ਗਿਆ। ਘਟਨਾ ਤੋਂ ਬਾਅਦ ਪੁਲਿਸ ਨੇ ਪੂਰੇ ਖੇਤਰ ’ਚ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰ ਦਿੱਤਾ। ਪੁਲਿਸ ਨੇ ਐਤਵਾਰ ਦੀ ਸਵੇਰੇ ਸਰਹੱਦ ਸਾਢੇ ਚਾਰ ਕਿਲੋਮੀਟਰ ਏਰੀਆ ’ਚ ਸਰਚ ਅਭਿਆਨ ਚਲਾ ਕੇ ਪੂਰੇ ਖੇਤਰ ਦੀ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲਿਆ।
ਪੁਲਿਸ ਥਾਣਾ ਨਰੋਟ ਜੈਮਲ ਸਿੰਘ ਦੇ ਇੰਚਾਰਜ ਪੁਸ਼ਪਿੰਦਰ ਸਿੰਘ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਬੀਐੱਸਐੱਫ ਵੱਲੋ ਸ਼ਨਿਚਰਵਾਰ ਨੂੰ ਭਾਰ-ਪਾਕਿ ਸਰਹੱਦ ’ਤੇ ਡਰੋਨ ਦੇਖਿਆ ਗਿਆ ਸੀ ਜਿਸ ’ਤੇ ਬੀਐੱਸਐੱਫ ਵੱਲੋ ਫਾਇਰਿੰਗ ਕਰਕੇ ਡਰੋਨ ਨੂੰ ਵਾਪਸ ਭੇਜਿਆ ਗਿਆ।
Posted By: Sarabjeet Kaur