ਪੱਤਰ ਪ੍ਰਰੇਰਕ, ਪਠਾਨਕੋਟ : ਵਿਦਿਆ ਐਜੂਕੇਸ਼ਨ ਸੁਸਾਇਟੀ ਪਠਾਨਕੋਟ ਵੱਲੋਂ ਪ੍ਰਧਾਨ ਵਿਜੇ ਪਾਸੀ ਦੀ ਪ੍ਰਧਾਨਗੀ ਹੇਠ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵੰਡਿਆ ਗਿਆ। ਪ੍ਰਧਾਨ ਵਿਜੇ ਪਾਸੀ ਨੇ ਦੱਸਿਆ ਕਿ ਹਰ ਮਹੀਨੇ ਦੀ ਤਰਾਂ੍ਹ ਸੁਸਾਇਟੀ ਦੀ ਤਰਫੋਂ ਅੱਠ ਲੋੜਵੰਦ ਵਿਧਵਾ ਅੌਰਤਾਂ ਨੂੰ ਮਹੀਨਾਵਾਰ ਰਾਸ਼ਨ ਸਮੱਗਰੀ ਵੰਡੀ ਗਈ ਹੈ ਤਾਂ ਜੋ ਉਨਾਂ੍ਹ ਨੂੰ ਆਪਣੇ ਘਰ ਦੇ ਖਰਚੇ ਚਲਾਉਣ ਵਿੱਚ ਕੋਈ ਦਿੱਕਤ ਨਾ ਆਵੇ। ਉਨਾਂ੍ਹ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਸਮਾਜ ਦੇ ਲੋੜਵੰਦ ਅਤੇ ਬੇਸਹਾਰਾ ਲੋਕਾਂ ਦੀ ਮਦਦ ਕਰਨਾ ਹੈ ਅਤੇ ਇਸ ਲਈ ਸੰਸਥਾ ਵੱਲੋਂ ਸਮੇਂ-ਸਮੇਂ 'ਤੇ ਪੋ੍ਜੈਕਟ ਉਲੀਕੇ ਜਾਂਦੇ ਹਨ। ਇਸੇ ਤਰਾਂ੍ਹ ਰਾਜੀਵ ਖੋਸਲਾ ਅਤੇ ਡਾ: ਐਮ.ਐਲ ਅੱਤਰੀ ਨੇ ਸੁਸਾਇਟੀ ਵੱਲੋਂ ਸਮਾਜ ਦੀ ਬਿਹਤਰੀ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਣਹਾਰ ਵਿਦਿਆਰਥਣਾਂ ਨੂੰ ਵਜ਼ੀਫ਼ਾ ਦੇਣ ਸਮੇਤ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਦਿੱਤਾ ਜਾ ਰਿਹਾ ਹੈ, ਜੋ ਕਿ ਸ਼ਲਾਘਾਯੋਗ ਹੈ। ਉਨਾਂ੍ਹ ਕਿਹਾ ਕਿ ਸ਼ਹਿਰ ਦੇ ਹੋਰ ਆਰਥਿਕ ਤੌਰ 'ਤੇ ਸਮਰੱਥ ਲੋਕਾਂ ਨੂੰ ਵੀ ਇਸੇ ਤਰਾਂ੍ਹ ਲੋੜਵੰਦ ਲੋਕਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਕੋਈ ਵੀ ਪਰਿਵਾਰ ਆਰਥਿਕ ਤੰਗੀ ਕਾਰਨ ਭੁੱਖਾ ਨਾ ਸੌਂਵੇ। ਇਸ ਮੌਕੇ ਊਸ਼ਾ ਪਾਸੀ, ਰਾਜੀਵ ਖੋਸਲਾ, ਡਾ. ਐਮ.ਐਲ ਅੱਤਰੀ, ਸਵਿਤਾ ਅੱਤਰੀ ਆਦਿ ਹਾਜ਼ਰ ਸਨ।