ਮਹਾਜਨ, ਪਠਾਨਕੋਟ : ਜ਼ਿਲ੍ਹਾ ਤੇ ਸੈਸ਼ਨ ਜੱਜ ਪਠਾਨਕੋਟ ਦੀ ਅਦਾਲਤ ਵਿਚ ਬੰਦ ਕਮਰੇ ਵਿਚ ਕਠੂਆ ਜਬਰ ਜਨਾਹ ਤੇ ਕਤਲ ਕੇਸ ਦੇ ਮਾਮਲੇ ਦੀ ਸੁਣਵਾਈ ਹੋਈ। ਇਸ ਮਾਮਲੇ ਦੇ 7 ਨਾਮਜ਼ਦ ਅਨਸਰ ਸਖ਼ਤ ਸੁਰੱਖਿਆ ਹੇਠ ਕੇਂਦਰੀ ਜੇਲ੍ਹ ਗੁਰਦਾਸਪੁਰ ਤੋਂ ਪਠਾਨਕੋਟ ਅਦਾਲਤ ਵਿਚ ਕਰੀਬ 1 ਵਜੇ ਪੁੱਜੇ ਤੇ ਕਾਰਵਾਈ ਮਗਰੋਂ ਕਰੀਬ ਦੁਪਹਿਰ ਸਾਢੇ 3 ਵਜੇ ਸਖ਼ਤ ਪੁਲਿਸ ਪਹਿਰੇ ਵਿਚ ਵਾਪਸ ਚਲੇ ਗਏ। ਇਸ ਕਾਰਵਾਈ ਦੌਰਾਨ ਮੁਲਜ਼ਮ ਸਾਬਕਾ ਐੱਸਪੀਓ ਦੀਪਕ ਖਜੂਰੀਆ ਦੇ ਬਿਆਨ ਦਰਜ ਕੀਤੇ ਗਏ। ਸਰਕਾਰੀ ਧਿਰ ਦੇ ਵਕੀਲ ਨੇ ਦੱਸਿਆ ਕਿ ਮੁਲਜ਼ਮ ਦੀਪਕ ਖਜੂਰੀਆ ਨੂੰ ਇਸ ਮੁਕੱਦਮੇ ਵਿਚ ਭੁਗਤੇ 90ਵੇਂ ਗਵਾਹ ਵਜੋਂ ਬਿਆਨਾਂ ਵਿਚ ਲਗਾਏ ਗਏ ਦੋਸ਼ਾਂ ਤੋਂ ਜਾਣੂ ਕਰਵਾਇਆ ਗਿਆ। ਮੁਕੱਦਮੇ ਵਿਚ ਨਾਮਜ਼ਦ ਇਸ ਮੁਲਜ਼ਮ ਤੋਂ ਪੁੱਛੇ ਗਏ ਸਵਾਲਾਂ ਦੀ ਗਿਣਤੀ 293 ਹੋ ਗਈ ਹੈ। ਜਿਨ੍ਹਾਂ ਤੋਂ ਮੁਲਜ਼ਮ ਇਨਕਾਰ ਕਰਦਾ ਰਿਹਾ ਹੈ।