ਜੇਐੱਨਐੱਨ, ਪਠਾਨਕੋਟ : Cricketer Suresh Raina Relative Murder Case Pathankot ਪਿੰਡ ਥਰਿਆਲ 'ਚ 19 ਅਗਸਤ 2020 ਨੂੰ ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਠੇਕੇਦਾਰ ਅਸ਼ੋਕ ਕੁਮਾਰ ਦੇ ਘਰ ਸੇਂਧ ਲਗਾ ਕੇ ਉਨ੍ਹਾਂ ਦਾ ਮਰਡਰ ਤੇ ਲੁੱਟਖੋਹ ਕਰਨ ਦੇ ਮਾਮਲੇ 'ਚ ਕੰਡੀ ਪੁਲਿਸ ਨੇ ਇਕ ਔਰਤ ਮੁਲਜ਼ਮ ਜਬਰਾਨਾ ਪਤਨੀ ਸੇਰੁਖ਼ਾਨ ਨੂੰ ਰਾਜਸਥਾਨ ਦੇ ਪਿੰਡ ਚਰਾਬਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਲਜ਼ਮ ਔਰਤ ਤੋਂ ਪੁੱਛਗਿੱਛ ਕਰ ਰਹੀ ਹੈ।

ਪਿਛਲੇ ਦਿਨਾਂ ਪੁਲਿਸ ਨੇ ਸਹਾਰਨਪੁਰ ਤੋਂ ਥਰਿਆਲ ਕਾਂਡ ਦੇ ਮੁਲਜ਼ਮ ਸਾਜਨ ਉਰਫ਼ ਅਮੀਰ ਨੂੰ ਗ੍ਰਿਫ਼ਤਾਰ ਕੀਤਾ ਸੀ। ਥਾਣਾ ਇੰਚਾਰਜ ਸ਼ਾਹਪੁਰ ਕੰਡੀ ਇੰਸਪੈਕਟਰ ਭਾਰਤ ਭੂਸ਼ਣ ਸੈਨੀ ਨੇ ਦੱਸਿਆ ਕਿ ਪੁਲਿਸ ਨੇ ਐੱਸਐੱਸਪੀ ਗੁਲਨੀਤ ਖ਼ੁਰਾਨਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਥਰਿਆਲ ਕਾਂਡ 'ਚ ਮੁਕਦਮਾ ਨੰਬਰ 158 ਤਹਿਤ 20 ਅਗਸਤ 2020 ਨੂੰ ਆਈਪੀਸੀ ਦੀ ਧਾਰਾ 458, 459, 460, 302, 307, 148 ਤੇ 149 ਤਹਿਤ ਮੁਕਦਮਾ ਦਰਜ ਕਰ ਮੁਲਜ਼ਮਾਂ ਖ਼ਿਲਾਫ਼ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਕਿ ਫੜੀ ਗਈ ਔਰਤ ਤੋਂ ਪੁੱਛਗਿੱਛ ਕਰ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸ ਦੇ ਸੰਪਰਕ 'ਚ ਹੋਰ ਕਿਹੜੇ-ਕਿਹੜੇ ਲੋਕ ਹਨ।

Posted By: Amita Verma