ਆਰ. ਸਿੰਘ, ਪਠਾਨਕੋਟ : ਪਠਾਨਕੋਟ 'ਚ ਅੱਜ 30 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ ਇਸ ਗੱਲ ਦੀ ਪੁਸ਼ਟੀ ਐੱਸਐੱਮਓ ਪਠਾਨਕੋਟ ਡਾ. ਰਾਕੇਸ਼ ਸਰਪਾਲ ਨੇ ਕੀਤੀ। ਉਨ੍ਹਾਂ ਦੱਸਿਆ ਕਿ ਅੱਜ 61 ਲੋਕਾਂ ਨੂੰ ਠੀਕ ਹੋਣ ਤੇ ਛੁੱਟੀ ਦੇ ਕੇ ਘਰਾਂ ਨੂੰ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਠਾਨਕੋਟ 'ਚ ਅੱਜ ਤੱਕ ਕੁੱਲ 18264 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ 'ਚਂੋ 17484 ਲੋਕ ਕੋਰੋਨਾ ਤੇ ਜਿੱਤ ਪ੍ਰਰਾਪਤ ਕਰਕੇ ਆਪਣੇ ਘਰਾਂ ਨੂੰ ਪਰਤ ਗਏ ਹਨਇਸ ਸਮੇਂ 374 ਲੋਕਾਂ ਦਾ ਵੱਖ-ਵੱਖ ਕੇਂਦਰਾਂ ਅਤੇ ਘਰਾਂ ਵਿਚ ਇਲਾਜ ਚਲ ਰਿਹਾ ਹੈ। ਜਦੋਂਕਿ ਪਠਾਨਕੋਟ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 398 ਹੈ।