ਪਠਾਨਕੋਟ : ਗੁਰਦਾਸਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਦੇ ਸਮਰਥਨ 'ਚ ਪਾਰਟੀ ਦੀ ਰੈਲੀ ਸ਼ੁਰੂ ਹੋ ਗਈ ਹੈ। ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਰੈਲੀ 'ਚ ਪਹੁੰਚ ਗਏ ਹਨ।

ਉਨ੍ਹਾਂ ਕਿਹਾ ਕਿ ਮਿੱਤਰੋਂ, ਚੋਣਾਂ ਆਉਂਦੀਆਂ-ਜਾਂਦੀਆਂ ਰਹਿਣਗੀਆਂ, ਪਰ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕਰ ਸਕਦੇ। ਉਮਰ ਅਬਦੁੱਲਾ ਨੇ ਕਿਹਾ ਕਸ਼ਮੀਰ 'ਚ ਵੱਖਰਾ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਹੈ, ਪਠਾਨਕੋਟ ਵਾਲਿਓ ਦੱਸੋ ਅਜਿਹਾ ਹੋਣਾ ਚਾਹੀਦਾ ਕੀ? ਮੈਂ ਰਾਹੁਲ ਬਾਬਾ ਤੋਂ ਵਾਰ-ਵਾਰ ਪੁੱਛ ਰਿਹਾ ਹਾਂ, ਜਵਾਬ ਮੰਗ ਰਿਹਾ ਹਾਂ, ਪਰ ਉਹ ਬੋਲਦੇ ਹੀ ਨਹੀਂ। ਭਾਜਪਾ ਦੇ ਇਕ-ਇਕ ਵਰਕਰ 'ਚ ਜਦੋਂ ਤਕ ਜਾਨ ਹੈ, ਕੋਈ ਕਸ਼ਮੀਰ ਨੂੰ ਭਾਰਤ ਤੋਂ ਵੱਖ ਨਹੀਂ ਕਰ ਸਕਦਾ। ਤੁਸੀਂ ਸੰਨੀ ਦਿਓਲ ਨੂੰ ਆਸ਼ੀਰਵਾਦ ਦਿਓ, ਮੋਦੀ ਜੀ ਨੂੰ ਪੀਐੱਮ ਬਣਾ ਦਿਓ ਮੈਂ ਧਾਰਾ ਖ਼ਤਮ ਕਰਵਾ ਦਿਆਂਗਾ।

ਉਨ੍ਹਾਂ ਕਿਹਾ ਕੈਪਟਨ ਅਮਰਿੰਦਰ ਸਿੰਘ ਸਾਡੇ 'ਤੇ ਨਸ਼ਾ ਫੈਲਾਉਣ ਦਾ ਦੋਸ਼ ਲੱਗਾ ਰਹੇ ਹਨ, ਕੀ ਪੰਜਾਬ 'ਚ ਨਸ਼ਾ ਖਤਮ ਹੋਇਆ ਹੈ ਕੀ? ਕਿਸਾਨਾਂ ਦਾ ਕਰਜ਼ਾ ਮਾਫ਼ ਹੋਇਆ ਕੀ? ਉਨ੍ਹਾਂ ਨੇ ਸਿੱਧੂ ਨੂੰ ਮੰਤਰੀ ਬਣਾਇਆ ਤੇ ਉਹ ਪਾਕਿਸਤਾਨ ਦੇ ਫੌਜ ਮੁੱਖੀ ਨੂੰ ਗਲਤ ਲੱਗਦਾ ਹੈ। ਕੈਪਟਨ ਅਮਰਿੰਦਰ ਜਿੱਥੇ ਵੀ ਹੈ ਸ਼ਰਮ ਹੈ ਤਾਂ ਚੁਲੂ ਭਰ ਪਾਣੀ 'ਚ ਡੂਬ ਮਰੋ। ਉਨ੍ਹਾਂ ਕਿਹਾ ਕਿ ਸਾਡੇ 40 ਜਵਾਨਾਂ ਨੂੰ ਮਾਰ ਦਿੱਤਾ ਗਿਆ ਪਰ ਕੈਪਟਨ ਸਾਹਿਬ, ਤੁਹਾਨੂੰ ਮੰਤਰੀ ਨਵਜੋਤ ਸਿੰਘ ਸਿੱਧੂ ਕੀ ਕਹਿੰਦੇ ਹਨ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਹੈ। ਪਾਕਿਸਤਾਨ ਅੱਤਕੀ ਨਹੀਂ ਫੈਲਾਉਂਦਾ ਹੈ। ਕੈਪਟਨ ਸਾਹਿਬ ਅਸੀਂ ਵੀ ਜਾਣਨਾ ਚਾਹੁੰਦੇ ਹਾਂ ਕੀ ਤੁਸੀਂ ਅਜਿਹੇ ਮੰਤਰੀ ਨਾਲ ਖੜ੍ਹੇ ਹੋ ਜਾਂ ਨਹੀਂ?

ਰੈਲੀ 'ਚ ਕਵਿਤਾ ਖੰਨਾ ਰੋ ਪਈ,ਬੋਲੀ- ਮੈਂ ਟਿਕਟ ਦੀ ਦਾਅਵੇਦਾਰ ਸੀ, ਪਾਰਟੀ ਨੇ ਫੈਸਲਾ ਬਦਲ ਲਿਆ

ਅਮਿਤ ਸ਼ਾਹ ਦੇ ਜਾਣ ਤੋਂ ਬਾਅਦ ਰੈਲੀ ਨੂੰ ਕਵਿਤਾ ਖੰਨਾ ਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ। ਕਵਿਤਾ ਨੇ ਕਿਹਾ ਕਿ ਉਹ ਟਿਕਟ ਦੀ ਦਾਅਵੇਦਾਰ ਸੀ, ਪਰ ਪਾਰਟੀ ਨੇ ਆਪਣਾ ਫੈਸਲਾ ਬਦਲ ਲਿਆ। ਇਸ ਤੋਂ ਬਾਅਦ ਉਹ ਰੋ ਪਈ। ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਉਮੀਦਵਾਰ ਸੰਨੀ ਦਿਓਲ ਨੇ ਢਾਈ ਕਿੱਲੋ ਦਾ ਹੱਥ ਵਾਲਾ ਡਾਇਲਾਗ ਫਿਰ ਬੋਲਿਆ। ਉਨ੍ਹਾਂ ਕਿਹਾ ਕਿ ਢਾਈ ਕਿੱਲੋ ਦੀ ਤਾਕਤ ਤੁਸੀਂ ਹੋ। ਸੰਨੀ ਅੱਜ ਪੂਰੇ ਆਤਮ ਵਿਸ਼ਵਾਸ ਨਾਲ ਦਿਖਾਈ ਦਿੱਤੇ। ਕਿਹਾ ਕਿ ਤੁਸੀਂ ਮੇਰਾ ਸਾਥ ਦਿਓ। ਬੱਲੇ-ਬੱਲੇ ਕਰਾਂਗੇ। ਉਨ੍ਹਾਂ ਕਿਹਾ ਕਿ, ਮੈਂ ਤੁਹਾਡਾ ਮੁੰਡਾ ਹਾਂ। ਮੇਰਾ ਸਾਥ ਦਿਓ। ਮੈਂ ਇੱਥੇ ਕੰਮ ਕਰਨ ਆਇਆ ਹਾਂ। ਪੰਜਾਬ ਸਭ ਤੋਂ ਅੱਗੇ ਹੋਵੇ ਇਹ ਮੇਰੀ ਇੱਛਾ ਹੈ। ਮੇਰੀ ਸਿਹਤ ਅੱਜ ਠੀਕ ਨਹੀਂ ਹੈ। ਅਸੀਂ ਸਾਰੇ ਮਿਲ ਕੇ ਟੀਮ ਵਰਕ ਕਰਾਂਗੇ।'

ਕਿਹਾ-ਦੇਸ਼ ਭਰ 'ਚ ਬਸ ਇਕ ਹੀ ਨਾਅਰਾ ਮੋਦੀ-ਮੋਦੀ, ਫਿਰ ਬਣੇਗੀ ਭਾਜਪਾ ਦੀ ਸਰਕਾਰ

ਅਮਿਤ ਸ਼ਾਹ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ 'ਤੇ ਜ਼ਬਰਦਸਤ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਸਿੱਧੂ ਪਾਕਿਸਤਾਨ ਦੀ ਹਮਾਇਤ ਕਰਦੇ ਹਨ। ਉਹ ਪਾਕਿਸਤਾਨ ਜਾ ਕੇ ਉੱਥੇ ਦੇ ਆਰਮੀ ਚੀਫ ਨਾਲ ਗਲੇ ਮਿਲਦੇ ਹਨ ਤੇ ਅੱਤਵਾਦੀ ਹਮਲੇ 'ਤੇ ਪਾਕਿਸਤਾਨ ਦੇ ਪੱਖ 'ਚ ਬਿਆਨ ਦਿੰਦੇ ਹਨ। ਸਿੱਧੂ ਨੂੰ ਪਾਕਿਸਤਾਨ ਇੰਨਾ ਹੀ ਵਧੀਆ ਲੱਗਦਾ ਹੈ ਤਾਂ ਇਸ ਪੰਜਾਬ ਨੂੰ ਛੱਡ ਕੇ ਸਰੱਹਦ ਪਾਰ ਕਰ ਪਾਕਿਸਤਾਨ ਦੇ ਪੰਜਾਬ ਚਲੇ ਜਾਣ। ਅਮਿਤ ਸ਼ਾਹ ਨੇ ਕਿਹਾ ਕਿ ਉਹ ਸੰਨੀ ਦਿਓਲ ਨੂੰ ਜਿਤਾਉਣ ਆਏ ਹਨ। ਵਿਨੋਦ ਖੰਨਾ ਦੀ ਤਰ੍ਹਾਂ ਸੰਨੀ ਨੂੰ ਐੱਮਪੀ ਬਣਾਓ, ਉਹ ਵਿਨੋਦ ਦੇ ਅਧੂਰੇ ਕੰਮ ਪੂਰੇ ਕਰਨਗੇ। ਦੇਸ਼ ਭਰ 'ਚ ਇਕ ਹੀ ਨਾਅਰਾ ਹੈ ਮੋਦੀ-ਮੋਦੀ। ਇਹ ਮੋਦੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਾਉਣ ਦਾ ਦੇਸ਼ ਦੀ ਜਨਤਾ ਦਾ ਆਸ਼ੀਰਵਾਦ ਹੈ। ਮੋਦੀ ਸਰਕਾਰ ਨੇ ਗਰੀਬਾਂ ਨੂੰ ਬਿਜਲੀ, ਘਰ, ਰਸੋਈ ਗੈਸ ਦਿੱਤੀ।

ਉਨ੍ਹਾਂ ਕਿਹਾ ਕਿ ਵੱਡੇ ਬਾਦਲ ਨੇ ਸ਼ਲਾਘਾਯੋਗ ਕੰਮ ਕੀਤੇ ਹਨ। ਜਲ੍ਹਿਆਂਵਾਲਾ ਬਾਗ ਲਈ ਕਾਂਗਰਸ ਨੇ ਕੁਝ ਨਹੀਂ ਕੀਤਾ, ਪਰ ਭਾਜਪਾ ਨੇ ਕੀਤਾ। ਉਨ੍ਹਾਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਚਰਚਾ ਕਰਦੇ ਹੋਏ ਕਾਂਗਰਸ 'ਤੇ ਸਵਾਲ ਚੁੱਕਿਆ। ਉਨ੍ਹਾਂ ਕਿਹਾ ਕਿ ਅਸੀਂ ਸਿੱਖ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਈ। ਭਾਜਪਾ ਪ੍ਰਧਾਨ ਨੇ ਪੰਜਾਬ 'ਚ ਭਾਜਪਾ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦਾ ਵੇਰਵਾ ਦਿੱਤਾ। ਉਨ੍ਹਾਂ ਕਿਹਾ ਕਿ ਸਰਜੀਕਲ ਸਟ੍ਰਾਈਕ ਤੇ ਏਅਰ ਸਟ੍ਰਾਈਕ ਦੀ ਚਰਚਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੁਰੱਖਿਅਤ ਕੀਤਾ।

ਉਨ੍ਹਾਂ ਕਿਹਾ ਕਿ ਦੇਸ਼ 'ਚ ਜਿੱਥੇ ਜਾਓ, ਮੋਦੀ-ਮੋਦੀ ਦਾ ਨਾਅਰਾ ਸੁਣਾਈ ਦਿੰਦਾ ਹੈ। ਇਸ ਤੋਂ ਸਾਫ ਹੈ ਕਿ ਅਗਲੀ ਸਰਕਾਰ ਨਰਿੰਦਰ ਮੋਦੀ ਦੀ ਹੀ ਬਣੇਗੀ। ਉਨ੍ਹਾਂ ਰੈਲੀ 'ਚ ਕਾਂਗਰਸ ਪ੍ਰਧਾਨ 'ਤੇ ਜ਼ਬਰਦਸਤ ਨਿਸ਼ਾਨੇ ਲਗਾਏ। ਉਨ੍ਹਾਂ ਕਿਹਾ ਕਿ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਤੋਂ ਲੈ ਕੇ ਪ੍ਰਧਾਨ ਮੰਤਰੀ ਦਾ ਕਾਰਜਕਾਲ ਸੰਭਾਲਣ ਤਕ 20 ਸਾਲਾਂ ਤੋਂ ਇਕ ਦਿਨ ਦੀ ਵੀ ਛੁੱਟੀ ਨਹੀਂ ਲਈ ਹੈ ਜਦਕਿ ਦੂਜੇ ਪਾਸੇ ਰਾਹੁਲ ਬਾਬਾ ਗਰਮੀ ਆਉਂਦੇ ਹੀ ਕਿਤੇ ਨਾ ਕਿਤੇ ਚਲੇ ਜਾਂਦੇ ਹਨ। ਉਹ ਕਿੱਥੇ ਗਏ ਹਨ, ਇਹ ਉਨ੍ਹਾਂ ਦੀ ਮਾਂ ਨੂੰ ਵੀ ਪਤਾ ਨਹੀਂ ਹੁੰਦਾ।

ਉਨ੍ਹਾਂ ਦਾ ਰੈਲੀ 'ਚ ਪਹੁੰਚਣ 'ਤੇ ਭਾਜਪਾ ਆਗੂ ਤੇ ਸ਼੍ਰੋਅਦ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਵਾਗਤ ਕੀਤਾ। ਰੈਲੀ 'ਚ ਅਮਿਤ ਸ਼ਾਹ ਦੀ ਮੌਜਦੂਗੀ 'ਚ ਕਈ ਸਾਬਕਾ ਫੌਜੀ ਤੇ ਹੋਰ ਪਾਰਟੀਆਂ ਦੇ ਆਗੂ ਭਾਜਪਾ 'ਚ ਸ਼ਾਮਲ ਹੋਏ ਹਨ। ਪੂਰੇ ਦੇਸ਼ 'ਚ ਮੋਦੀ-ਮੋਦੀ ਦੇ ਨਾਅਰੇ ਲੱਗ ਰਹੇ ਹਨ। ਇਹ ਰੈਲੀ ਪਹਿਲਾਂ ਸ਼ਹਿਰ ਦੇ ਸਿਆਲੀ ਰੋਡ ਗਰਾਊਂਡ 'ਚ ਹੋਣੀ ਸੀ, ਪਰ ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਇਕ ਆਜ਼ਾਦ ਉਮੀਦਵਾਰ ਨੂੰ ਰੈਲੀ ਦੀ ਮਨਜ਼ੂਰੀ ਦੇਣ ਕਾਰਨ ਭਾਜਪਾ ਨੂੰ ਰੈਲੀ ਦਾ ਸਥਾਨ ਬਦਲਣਾ ਪਿਆ। ਹੁਣ ਇਹ ਗੁਰੂ ਕਰਤਾਰ ਫਾਰਮ 'ਚ ਹੋ ਰਹੀ ਹੈ। ਇਸ ਰੈਲੀ 'ਚ ਸ਼੍ਰੋਅਦ ਪ੍ਰਧਾਨ ਸੁਖਬੀਰ ਸਿੰਘ ਬਾਦਲ, ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ, ਪਾਰਟੀ ਪ੍ਰਦੇਸ਼ ਪ੍ਰਧਾਨ ਸ਼ਵੇਤ ਮਲਿਕ ਤੇ ਗੁਰਦਾਸਪੁਰ ਹਲਕਾ ਇੰਚਾਰਜ ਕਮਲ ਸ਼ਰਮਾ ਵੀ ਮੌਜੂਦ ਰਹਿਣਗੇ।

ਇਸ ਦੇ ਨਾਲ ਹੀ ਗੁਰਦਾਸਪੁਰ ਸੰਸਦੀ ਹਲਕੇ ਦੇ ਨੌਂ ਵਿਧਾਨ ਸਭਾ ਖੇਤਰਾਂ ਦੇ ਕਰੀਬ ਦਸ ਹਜ਼ਾਰ ਵਰਕਰ ਇਸ ਰੈਲੀ 'ਚ ਮੌਜੂਦ ਹਨ। ਰੈਲੀ ਲਈ ਵੱਡਾ ਪੰਡਾਲ ਤਿਆਰ ਕੀਤਾ ਗਿਆ ਹੈ। ਪੰਡਾਲ 'ਚ ਕਰੀਬ ਅੱਠ ਹਜ਼ਾਰ ਕੁਰਸੀਆਂ ਲਗਾਈਆਂ ਗਈਆਂ ਹਨ। ਰੈਲੀ ਸਥਾਨ "ਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਅਮਿਤ ਸ਼ਾਹ ਨੇ ਇਸ ਤੋਂ ਪਹਿਲਾਂ ਹਰਿਆਣਾ 'ਚ ਰੈਲੀਆਂ ਨੂੰ ਸੰਬੋਧਨ ਕੀਤਾ। ਪਠਾਨਕੋਟ 'ਚ ਰੈਲੀ ਤੋਂ ਬਾਅਦ ਅਮਿਤ ਸ਼ਾਹ ਚੰਡੀਗੜ੍ਹ 'ਚ ਰੈਲੀ ਨੂੰ ਸੰਬੋਧਨ ਕਰਨਗੇ।

Posted By: Amita Verma