ਪਠਾਨਕੋਟ : ਸ਼ਹਿਰ 'ਚ ਜਿਮਸਫਿਰੋਸ਼ੀ ਦੇ ਵੱਡੇ ਰੈਕੇਟ ਦਾ ਖੁਲਾਸਾ ਹੋਇਆ ਹੈ। ਪਠਾਨਕੋਟ ਸ਼ਹਿਰ ਦੇ ਮੁਹੱਲਾ ਢਾਕੀ 'ਚ ਜਿਸਮਫਿਰੋਸ਼ੀ ਦੇ ਇਸ ਧੰਦੇ ਦਾ ਪਰਦਾਫਾਸ਼ ਹੋਇਆ ਹੈ। ਪੁਲਿਸ ਨੇ ਵੀਰਵਾਰ ਰਾਤ 11 ਵਜੇ ਛਾਪਾ ਮਾਰ ਕੇ ਧੰਦੇ ਨੂੰ ਚਲਾਉਣ ਵਾਲੀ ਔਰਤ ਸਮੇਤ ਨੌਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਪੂਰੇ ਰੈਕੇਟ ਦਾ ਪਤਾ ਲਗਾਉਣ 'ਚ ਜੁੱਟ ਗਈ ਹੈ।

ਜਾਣਕਾਰੀ ਮੁਤਾਬਿਕ, ਇਕ ਮਹਿਲਾ ਪੂਰਾ ਰੈਕੇਟ ਆਪਣਾ ਭਰਾ ਦੇ ਘਰ 'ਚ ਕਾਫੀ ਸਮੇਂ ਤੋਂ ਚਲਾ ਰਹੀ ਸੀ। ਇਸ ਦੇ ਤਾਰ ਹੋਰ ਥਾਵਾਂ ਤੋਂ ਜੁੜੇ ਹੋਏ ਹਨ। ਪੁਲਿਸ ਨੇ ਮੌਕੇ 'ਤੇ ਕਰੀਬ 80 ਹਜ਼ਾਰ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਇਸ ਸਬੰਧ 'ਚ ਥਾਣਾ ਡਿਵੀਜ਼ਨ ਨੰਬਰ ਦੋ 'ਚ ਮਾਮਲਾ ਦਰਜ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਿਕ, ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਦੇ ਢਾਕੀ ਮੁਹੱਲੇ ਦੇ ਇਕ ਮਕਾਨ 'ਚ ਜਿਸਮਫਿਰੋਸ਼ੀ ਦਾ ਧੰਦਾ ਚੱਲ ਰਿਹਾ ਹੈ। ਇਸ ਤੋਂ ਬਾਅਦ ਥਾਣਾ ਮਾਮੂਨ ਦੀ ਇੰਚਾਰਜ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਘਰ 'ਚ ਦਬਿਸ਼ ਕੀਤੀ। ਐੱਸਐੱਸਪੀ ਵਿਵੇਕਸ਼ੀਲ ਨੇ ਦੱਸਿਆ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਇਸ ਘਰ 'ਚ ਔਰਤ ਗ਼ੈਰ-ਕਾਨੂੰਨੀ ਧੰਦਾ ਚਲਾ ਰਹੀ ਹੈ। ਅਜਿਹੇ 'ਚ ਪੁਲਿਸ ਨੇ ਅਚਨਚੇਤ ਕਾਰਵਾਈ ਕਰਦੇ ਹੋਏ ਇਸ ਦਾ ਪਰਦਾਫਾਸ਼ ਕੀਤਾ ਹੈ।

Posted By: Amita Verma