ਆਰ. ਸਿੰਘ, ਪਠਾਨਕੋਟ : ਆਮ ਆਦਮੀ ਪਾਰਟੀ ਦੀ ਵਿਸ਼ੇਸ਼ ਮੀਟਿੰਗ ਪਾਰਟੀ ਦੇ ਮੁੱਖ ਦਫਤਰ ਵਿਖੇ ਜ਼ਿਲ੍ਹਾ ਪ੍ਰਧਾਨ ਕੈਪਟਨ ਸੁਨੀਲ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਰੇਖਾ ਮਨੀ ਸ਼ਰਮਾ ਨੂੰ ਪਠਾਨਕੋਟ ਦੀ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਤੇ ਕੋਮਲ ਕਪੂਰ ਨੂੰ ਉਪ ਜ਼ਿਲ੍ਹਾ ਪ੍ਰਧਾਨ, ਸੀਮਾ ਅਰੋੜਾ ਨੂੰ ਜ਼ਿਲ੍ਹਾ ਸਕੱਤਰ ਬਣਨ 'ਤੇ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਰੇਖਾ ਮਨੀ ਸ਼ਰਮਾ ਨੇ ਕਿਹਾ ਕਿ ਪਾਰਟੀ ਨੇ ਜੋ ਉਨ੍ਹਾਂ ਨੂੰ ਅਹੁਦਾ ਸੌਂਪਿਆ ਹੈ ਉਹ ਉਸ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਰਮੇਸ਼ ਟੋਲਾ, ਮਨੋਹਰ ਠਾਕੁਰ, ਅਨਿਲ ਭਾਰਦਵਾਜ, ਸੁਭਾਸ ਵਰਮਾ, ਗਿਆਨ ਸਿੰਘ ਛਾਬੜਾ, ਗਜਨ ਕੁਮਾਰ, ਰਾਜ ਕੁਮਾਰ, ਅਭਿਸੇਕ ਕੁਮਾਰ, ਦੇਸਰਾਜ, ਅਸ਼ੋਕ ਕੁਮਾਰ, ਤਿ੍ਲੋਕ ਕੁਮਾਰ ਆਦਿ ਹਾਜ਼ਰ ਸਨ।