ਚੋਰੀ ਦੀਆਂ ਘਟਨਾਵਾਂ ਤੋਂ ਗੁੱਸੇ ’ਚ ਆਏ ਵਪਾਰੀਆਂ ਨੇ ਗਾਂਧੀ ਚੌਕ ਚ ਚੱਕਾ ਜਾਮ ਕਰਕੇ ਪੁਲਿਸ ਵਿਰੁੱਧ ਕੀਤਾ ਪ੍ਰਦਰਸ਼ਨ
Publish Date:Sat, 06 Mar 2021 04:37 PM (IST)
v>
Punjab news ਪਠਾਨਕੋਟ, ਜੇਐੱਨਐੱਨ : ਬਾਜ਼ਾਰ ’ਚ ਇਕੋ ਵਾਰ ਛੇ ਦੁਕਾਨਾਂ ’ਚ ਚੋਰੀ ਹੋਣ ਨਾਲ ਵਪਾਰੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਨੀਂਦ ’ਚੋ ਉੱਠਾਉਣ ਲਈ ਗਾਂਧੀ ਚੌਕ ਚੱਕਾ ਜਾਮ ਕਰਕੇ ਪ੍ਰਸ਼ਾਸਨ ਵਿਰੁੱਧ ਭੜਾਸ ਕੱਢੀ ਹੈ। ਪੀੜਤ ਵਪਾਰੀਆਂ ਨੇ ਕਿਹਾ ਕਿ ਗਾਂਧੀ ਚੌਕ ਤੋਂ ਲੈ ਕੇ ਵਾਲਮੀਕੀ ਚੌਕ ’ਚ ਦਿਨ ਰਾਤ ਪੁਲਿਸ ਤਾਇਨਾਤ ਰਹਿੰਦੀ ਹੈ, 100 ਮੀਟਰ ਦੀ ਦੂਰੀ ’ਤੇ ਪੁਲਿਸ ਥਾਣਾ ਹੈ, ਪਰ ਫਿਰ ਵੀ ਚੋਰਾਂ ਦੇ ਹੌਂਸਲੇ ਬੁਲੰਦ ਰਹੇ। ਇਕੋ ਵਾਰ ਛੇ ਸ਼ਟਰ ਤੋੜ ਕੇ ਹਜ਼ਾਰਾਂ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ। ਭਾਵੇਂ ਹੀ ਚੋਰਾਂ ਦੀ ਫੁਟੇਜ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਚੁੱਕੀ ਹੈ, ਹੁਣ ਵਪਾਰੀ ਸੰਗਠਨ ਦਾ ਪੁਲਿਸ ਪ੍ਰਸ਼ਾਸਨ ਤੋਂ ਭਰੋਸਾ ਉੱਠ ਚੁੱਕਾ ਹੈ। ਭਾਵੇਂ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਕਈ ਵਾਰ ਵਪਾਰੀਆਂ ਦੇ ਨਾਲ ਹੋ ਚੁੱਕੀਆਂ ਹਨ, ਪਰ ਅਜੇ ਤਕ ਕੋਈ ਕਾਰਵਾਈ ਸਖ਼ਤਤੀ ਨਾਲ ਨਹੀਂ ਹੋਈ। ਜਿਸ ਕਰਕੇ ਚੋਰਾਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ।
Posted By: Sarabjeet Kaur