v> ਸੁਰਿੰਦਰ ਮਹਾਜਨ ਪਠਾਨਕੋਟ : ਐਤਵਾਰ ਦੇਰ ਰਾਤ ਆਈ 182 ਟੈਸਟਾਂ ਦੀ ਰਿਪੋਰਟ 'ਚ ਅੱਠ ਲੋਕ ਕੋਰੋਨਾ ਪਾਜ਼ੇਟਿਵ ਆਏ ਹਨ। ਇਸ ਬਾਰੇ ਸਿਵਲ ਸਰਜਨ ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਤਿੰਨ ਐਤਵਾਰ ਨੂੰ ਦਮ ਤੋੜਨ ਵਾਲੀ 80 ਵਰ੍ਹਿਆਂ ਦੀ ਬਜ਼ੁਰਗ ਔਰਤ ਦੇ ਸੰਪਰਕ 'ਚ ਆਏ ਪਠਾਨਕੋਟ ਦੇ ਸੰਤ ਨਗਰ ਵਾਸੀ ਹਨ। ਇਸ ਤੋਂ ਇਲਾਵਾ ਤਿੰਨ ਭਾਰਤ ਨਗਰ ਪਠਾਨਕੋਟ, ਇਕ ਫਰੈਂਡ ਕਾਲੋਨੀ ਪਠਾਨਕੋਟ, ਇਕ ਸ਼ਾਹਪੁਰ ਕੰਢੀ ਡੈਮ 'ਚ ਕੰਮ ਕਰਨ ਵਾਲਾ ਸੋਮਾ ਕੰਪਨੀ ਦਾ ਮਜ਼ਦੂਰ ਹੈ। ਜ਼ਿਲ੍ਹੇ 'ਚ ਹੁਣ ਤਕ ਅੱਠ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਐਕਟਿਵ ਕੇਸਾਂ ਦੀ ਗਿਣਤੀ 36 ਹੋ ਗਈ ਹੈ।

Posted By: Seema Anand