ਆਰ. ਸਿੰਘ, ਪਠਾਨਕੋਟ : ਜ਼ਿਲ੍ਹਾ ਪਠਾਨਕੋਟ 'ਚ ਅੱਜ 11 ਵਿਅਕਤੀਆ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਇਸ ਗੱਲ ਦੀ ਪੁਸ਼ਟੀ ਐੱਸਐੱਮਓ ਪਠਾਨਕੋਟ ਡਾ. ਰਾਕੇਸ਼ ਸਰਪਾਲ ਨੇ ਕੀਤੀ। ਉਨਾਂ੍ਹ ਦੱਸਿਆ ਕਿ ਪਠਾਨਕੋਟ 'ਚ ਅੱਜ 1 ਵਿਅਕਤੀ ਨੂੰ ਠੀਕ ਹੋਣ 'ਤੇ ਛੁੱਟੀ ਦੇ ਕੇ ਘਰਾਂ ਨੂੰ ਭੇਜਿਆ ਗਿਆ ਹੈ। ਜਦੋਂਕਿ ਇਸ ਸਮੇਂ 26 ਲੋਕਾਂ ਦਾ ਵੱਖ-ਵੱਖ ਕੇਂਦਰਾਂ ਤੇ ਘਰਾਂ ਵਿਚ ਇਲਾਜ ਚੱਲ ਰਿਹਾ ਹੈ। ਉਨਾਂ੍ਹ ਦੱਸਿਆ ਕਿ ਪਠਾਨਕੋਟ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 413 ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ 'ਚ ਅੱਜ ਤਕ ਕੁੱਲ 18574 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਨਾਂ੍ਹ 'ਚੋਂ 18135 ਲੋਕ ਕੋਰੋਨਾ 'ਤੇ ਜਿੱਤ ਪ੍ਰਰਾਪਤ ਕਰਕੇ ਆਪਣੇ ਘਰਾਂ ਨੂੰ ਪਰਤ ਗਏ ਹਨ।