ਅਮਰੀਕ ਕਟਾਰੀਆ, ਮੁਕੰਦਪੁਰ : ਪਿੰ੍. ਤਰਜੀਵਨ ਸਿੰਘ ਗਰਚਾ ਤੇ ਮੈਨੇਜਰ ਕਮਲਜੀਤ ਸਿੰਘ ਦੀ ਅਗਵਾਈ ਹੇਠ ਰਾਜਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਿਝੰਗੜਾਂ ਵਿਖੇ ਰੰਗਮੰਚ ਦੇ ਰੰਗਾਂ ਨੂੰ ਸਾਕਾਰ ਕਰਦਿਆਂ ਵਿਸ਼ਵ ਥਿਏਟਰ ਦਿਵਸ ਮਨਾਇਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਆਪਣੀ ਕਲਾਕਾਰੀ ਪੇਸ਼ ਕਰਦਿਆਂ ਖੂਬਸੂਰਤ ਗੀਤ, ਡਾਇਲੌਗ, ਮੋਨੋਐਕਟਿੰਗ ਰਾਹੀਂ ਆਪਣੀ ਕਲਾ ਦੇ ਜ਼ੌਹਰ ਬਿਖੇਰੇ। ਜਿਨਾਂ੍ਹ ਵਿਚ ਕਲਾਸ ਦੂਸਰੀ ਤੀਸਰੀ ਚੌਥੀ ਤੇ ਪੰਜਵੀਂ ਦੇ ਵਿਦਿਆਰਥੀਆਂ ਨੇ ਸਭ ਦਾ ਭਰਪੂਰ ਮਨੋਰੰਜਨ ਕੀਤਾ। ਇਸ ਮੌਕੇ ਅਧਿਆਪਿਕਾ ਕਿਰਨ ਨੇ ਮੰਚ ਸੰਚਾਲਨ ਕਰਦਿਆਂ ਵਿਦਿਆਰਥੀਆਂ ਨੂੰ ਇਸ ਦਿਵਸ ਬਾਰੇ ਜਾਣਕਾਰੀ ਦਿੱਤੀ। ਨਿਊਜ਼ ਇੰਚਾਰਜ ਟਵਿੰਕਲ ਸੈਣੀ ਨੇ ਕਿਹਾ ਕਿ ਭਾਰਤ ਵਿਚ ਖੇਤਰ ਦੀ ਸ਼ੁਰੂਆਤ ਪਿ੍ਰਥਵੀ ਰਾਜ ਕਪੂਰ ਨੇ ਿਫ਼ਲਮ ਆਲਮ ਆਰਾ ਨਾਲ ਕੀਤੀ। ਯੂਐੱਸਏ ਨੇ ਸੰਨ 1884 ਨੂੰ ਵਿਸ਼ਵ ਥਿਏਟਰ ਦਿਵਸ ਮਨਾਉਣ ਲਈ ਦਿਨ ਨਿਰਧਾਰਤ ਕੀਤਾ ਜੋ ਸਾਨੂੰ ਕਲਾਕਾਰਾਂ ਦੀ ਕਲਾਕਾਰੀ ਦੇ ਹਰ ਪਹਿਲੂ ਤੋਂ ਜਾਣੂ ਕਰਵਾਉਦਾ ਹੈ। ਇਸ ਲਈ ਇਸ ਨੂੰ ਰੰਗ-ਮੰਚ ਦਾ ਨਾਮ ਦਿੱਤਾ ਗਿਆ ਹੈ। ਜਿਸ ਵਿਚ ਰੰਗ ਤੋਂ ਭਾਵ ਹੈ ਜ਼ਿੰਦਗੀ ਦੇ ਹਰ ਭਾਵ ਨੂੰ ਵਿਅਕਤ ਕਰਨਾ। ਇਸ ਮੌਕੇ ਸਕੂਲ ਦਾ ਸਾਰਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।