ਪ੍ਰਦੀਪ ਭਨੋਟ, ਨਵਾਂਸ਼ਹਿਰ : ਕੇਸੀ ਕਾਲਜ ਆਫ ਫਾਰਮੇਸੀ 'ਚ ਕੈਂਪਸ ਡਾਇਰੈਕਟਰ ਡਾ. ਰਸ਼ਮੀ ਗੁਜਰਾਤੀ ਦੀ ਦੇਖਰੇਖ 'ਚ ਵਿਸ਼ਵ ਫਾਰਮਾਸਿਸਟ ਦਿਹਾੜਾ ਤੇ ਵਿਸ਼ਵ ਦਿਲ ਦਿਵਸ ਮਨਾਉਂਦੇ ਹੋਏ ਵੱਖ-ਵੱਖ ਤਰ੍ਹਾਂ ਦੀ ਐਕਟੀਵਿਟੀਆਂ ਕਰਵਾਈਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਪ੍ਰਮੁੱਖ ਪੋ੍. ਕਪਿਲ ਕਨਵਰ ਤੇ ਸਹਾਇਕ ਪੋ੍ਫੇਸਰ ਕਮਲਜੀਤ ਕੌਰ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਕਾਲਜ 'ਚ ਵਿਦਿਆਰਥੀ ਨੇ ਫਾਰਮਾਸਿਸਟ ਦਿਵਸ ਲਿਖ ਕੇ ਰੰਗੋਲੀ ਬਣਾਈ, ਰੰਗ ਬਿੰਰਗੇ ਰੰਗਾ ਨਾਲ ਰੰਗੋਲੀ ਨੂੰ ਸਜਾਇਆ। ਅੰਤ ਵਿਚ ਕਾਲਜ ਸਟਾਫ ਅਤੇ ਵਿਦਿਆਰਥੀਆਂ ਨੇ ਪੋਧਾਰੋਪਣ ਵੀ ਕੀਤਾ। ਇਸ ਮੌਕੇ ਕਮਲਜੀਤ ਕੌਰ, ਪੋ੍. ਕਪਿਲ ਕਨਵਰ, ਗੁਰਬਚਨ ਸਿੰਘ, ਰਾਜਪ੍ਰਰੀਤ ਕੌਰ, ਸੰਜਨਾ, ਖੁਸ਼ਦੀਪ ਕੌਰ, ਸੁਖਵਿੰਦਰ ਅਤੇ ਰਾਜ ਕੁਮਾਰ ਆਦਿ ਮੌਜੂਦ ਰਹੇ।

-ਵੱਖ-ਵੱਖ ਮੁਕਾਬਲਿਆਂ ਦੇ ਨਤੀਜੇ

ਰੰਗੋਲੀ ਮੁਕਾਬਲੇ 'ਚ ਸ਼ਵੇਤਾ, ਅਕਾਂਕਸ਼ਾ, ਨਿੱਕੀ ਦੇ ਗਰੁੱਪ ਨੇ ਪਹਿਲਾ, ਫਾਤਿਮਾ, ਗੁਰਪ੍ਰਰੀਤ, ਕਾਜਲ ਅਤੇ ਅੰਕਿਤਾ ਦੇ ਗਰੁੱਪ ਨੇ ਦੂਸਰਾ ਅਤੇ ਇੰਦਰਪ੍ਰਰੀਤ ਕੌਰ, ਨੰਦਨੀ, ਅਨੂੰ ਅਤੇ ਮਾਨਸੀ ਦੇ ਗਰੁੱਪ ਨੇ ਤੀਸਰਾ ਸਥਾਨ, ਪੋਸਟਰ ਮੇਕਿੰਗ ਮੁਕਾਬਲੇ 'ਚ ਆਸ਼ੁਤੋਸ਼ ਕੁਮਾਰ ਅਤੇ ਵਿਵੇਕ ਨੇ ਸਾਂਝੇ ਤੋਰ 'ਤੇ ਪਹਿਲਾ, ਦੀਕਸ਼ਾ ਅਤੇ ਅਲਕਾ ਨੇ ਦੂਸਰਾ ਤੇ ਦਮਨਪ੍ਰਰੀਤ ਅਤੇ ਅਰਸ਼ ਸ਼ਰਮਾ ਨੇ ਤੀਸਰਾ ਸਥਾਨ, ਭਾਸ਼ਣ ਅਤੇ ਵਾਦ ਵਿਵਾਦ ਮੁਕਾਬਲੇ 'ਚ ਡਿਪਲੋਮਾ ਦੇ ਦੂਸਰੇ ਸਾਲ ਦੀ ਸਿਮਰਨ ਨੇ ਪਹਿਲਾ, ਡਿਗਰੀ ਦੇ ਸੱਤਵੇ ਸਮੈਸਟਰ ਦੀ ਸਿਮਰਨ ਦੂਸਰੇ ਨੰਬਰ ਤੇ ਰਹੀ।