ਪ੍ਰਦੀਪ ਭਨੋਟ, ਨਵਾਂਸ਼ਹਿਰ : ਆਰਕੇ ਆਰੀਆ ਕਾਲਜ ਨਵਾਂਸ਼ਹਿਰ ਵਿਖੇ ਰੈਡ ਰਿਬਨ ਕਲੱਬ ਤੇ ਆਈਕਿਉਏਸੀ ਦੇ ਸਹਿਯੋਗ ਨਾਲ ਵਿਸ਼ਵ ਏਡਜ਼ ਦਿਵਸ ਮੌਕੇ ਭਾਸ਼ਣ ਮੁਕਾਬਲੇ ਕਰਵਾਏ ਗਏ। ਕਨਵੀਨਰ ਡਾ. ਵਿਸ਼ਾਲ ਪਾਠਕ ਨੇ ਮੰਚ ਸੰਚਾਲਨ ਕਰਦਿਆਂ ਦੱਸਿਆ ਕਿ ਇਸ ਮੌਕੇ ਮੇਘਾ ਬੀਐੱਸਸੀ ਸਮੈਸਟਰ-1 ਨੇ ਪਹਿਲਾ ਸਥਾਨ, ਲਖਵਿੰਦਰ ਕੌਰ ਬੀਐੱਸਸੀ ਸਮੈਸਟਰ 5 ਵਾਂ ਨੇ ਦੂਜਾ ਸਥਾਨ, ਬਵਲੀਨ ਕੌਰ ਬੀਐੱਸਸੀ ਸਮੈਸਟਰ 1 ਨੇ ਤੀਜਾ ਸਥਾਨ ਹਾਂਸਲ ਕੀਤਾ। ਇਸ ਸਾਲ ਦੀ ਥੀਮ ਇਕਵਾਲਿਟੀ (ਬਰਾਬਰਤਾ) ਦੇ ਸਬੰਧ ਵਿਚ ਆਪਣੇ ਵਿਚਾਰ ਪੇਸ਼ ਕੀਤੇ। ਪਿੰ੍. ਡਾ. ਸੰਜੀਵ ਡਾਵਰ ਨੇ ਵਿਦਿਆਰਥੀਆਂ ਨੂੰ ਇਸ ਮਹਾਂਮਾਰੀ ਦੀ ਰੋਕਥਾਮ ਲਈ ਜਾਗਰੂਕਤਾ ਪੈਦਾ ਕਰਨ ਲਈ ਪੇ੍ਰਿਤ ਕੀਤਾ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਡੀਨ ਅਕੈਡਮਿਕ ਡਾ. ਵਿਨੇ ਸੋਫਤ ਨੇ ਵਿਦਿਆਰਥੀਆਂ ਨੂੰ ਕਾਲਜ ਦੀਆਂ ਅਜਿਹੀਆਂ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਭਾਗ ਲੈਣ ਲਈ ਪੇ੍ਰਿਤ ਕੀਤਾ। ਪੋ੍. ਮਨੀਸ਼ ਮਾਨਿਕ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਰੇਨੂੰ ਕਾਰਾ, ਪੋ੍. ਰੋਬਿਨ, ਪੋ੍. ਅਮਨਦੀਪ ਕੌਰ ਆਦਿ ਹਾਜ਼ਰ ਸਨ।