ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
Publish Date: Tue, 02 Dec 2025 05:05 PM (IST)
Updated Date: Tue, 02 Dec 2025 05:05 PM (IST)
ਲੇਖ ਰਾਜ ਕੁਲਥਮ, ਪੰਜਾਬੀ ਜਾਗਰਣ, ਬਹਿਰਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਸਕੂਲ ਇੰਚਾਰਜ ਜਸਵਿੰਦਰ ਕੌਰ ਦੀ ਅਗਵਾਈ ਵਿੱਚ ਸਨਮਾਨ ਸਮਾਰੋਹ ਕਰਾਇਆ ਗਿਆ । ਇਸ ਸਮਾਰੋਹ ਵਿੱਚ ਸਿੱਖਿਆ ਵਿਭਾਗ ਪੰਜਾਬ ਵਲੋ ਕਰਵਾਈ ਗਈ ਸਸਸਸ ਜਾਡਲਾ ਵਿਖ ਜ਼ਿਲਾ ਪੱਧਰੀ ਵਿਦਿਆਨ ਪ੍ਰਦਰਸ਼ਨੀ ਵਿੱਚ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਵੇਸਟ ਮੈਨੇਜਮੈਂਟ ਵਿਸ਼ੇ ਦੇ ਮਾਡਲ ਪੇਸ਼ ਕਰਕੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿੱਚੋ ਹਾਈ ਵਿਭਾਗ ਵਰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਗਿਆ। ਵਿਦਿਆਰਥਣ ਦੀ ਇਸ ਪ੍ਰਾਪਤੀ ਪਿੱਛੇ ਸਾਇੰਸ ਅਧਿਆਪਿਕਾ ਹਰਵਿੰਦਰ ਮਾਨ ਦਾ ਵਿਸ਼ੇ ਯੋਗਦਾਨ ਰਿਹਾ ਜਿਨ੍ਹਾਂ ਨੇ ਇਸ ਵਿਦਿਅਆਰਥਣ ਦੀ ਤਿਆਰੀ ਲਈ ਸਿਰਤੋੜ ਯਤਨ ਕੀਤੇ । ਇਸ ਮੌਕੇ ਲੈਕਚਾਰਾਰ ਹਰਬੰਸ ਲਾਦੀਆ, ਦਲਜੀਤ ਸਿੰਘ,ਰਣਯਗ ਸਿੰਘ,ਜਸਵਿੰਦਰ ਸਿੰਘ, ਭਗਵਾਨ ਦਾਸ, ਬੂਟਾ ਸਿੰਘ, ਬਲਵਿੰਦਰ ਕੁਮਾਰ, ਰਵੀਂ ਬਸਰਾ, ਰਜਿੰਦਰ ਬਸਰਾ, ਹਰਮੇਸ਼ ਲਾਲ, ਸੁਰਿੰਦਰ ਕੌਰ, ਹਰਵਿੰਦਰ ਮਾਨ, ਮਨਪ੍ਰੀਤ ਕੌਰ, ਸੁਮਨਜੀਤ ਕੌਰ, ਸੰਤੋਸ਼ ਰਾਣੀ, ਸਰੋਜ ਰਾਣੀ, ਨੀਲਮ ਅਤੇ ਚਰਨਜੀਤ ਆਦਿ ਵੀ ਹਾਜ਼ਰ ਸਨ।