ਜਗਤਾਰ ਮਹਿੰਦੀਪੁਰੀਆ, ਬਲਾਚੌਰ : ਸ੍ਰੀ ਵਿਸ਼ਵਕਰਮਾ ਮੰਦਿਰ ਸਭਾ ਰਜਿ: ਗੜੀ ਕਾਨੂੰਨਗੋਆਂ ਵੱਲੋਂ ਗਿਆਨ ਵਿਗਿਆਨ ਦੇ ਜਨਮ ਦਾਤਾ ਸ੍ਰੀ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਮਨਾਇਆ ਗਿਆ। ਜਿਸ 'ਚ ਵੱਖ-ਵੱਖ ਵਰਗ ਦੇ ਕਾਰੀਗਰਾਂ ਨੇ ਹਿੱਸਾ ਲਿਆ।

ਸਮਾਗਮ ਮੌਕੇ ਝੰਡਾ ਚੜ੍ਹਾਉਣ ਦੀ ਰਸਮ ਜੋਗਿੰਦਰ ਸਿੰਘ ਪੁੱਤਰ ਬਾਬੂ ਰਾਮ (ਗੜ੍ਹੀ ਕਾਨੂੰਨਗੋ) ਵੱਲੋਂ ਅਦਾ ਕੀਤੀ ਗਈ। ਸੰਗਤ ਲਈ ਅਤੁੱਟ ਲੰਗਰ ਵੀ ਇਸੇ ਪਰਿਵਾਰ ਵੱਲੋਂ ਲਾਇਆ ਗਿਆ। ਸਮਾਗਮ 'ਚ ਮੰਦਿਰ ਦੇ ਪ੍ਰਧਾਨ ਮੋਹਨ ਲਾਲ, ਸੈਕਟਰੀ ਹਰਭਜਨ ਸਿੰਘ, ਵਾਈਸ ਪ੍ਰਧਾਨ ਜਗਦੀਸ਼ ਕੁਮਾਰ ਅਤੇ ਖ਼ਜ਼ਾਨਚੀ ਰਿਖੀ ਰਾਮ ਨੇ ਸਮੂਹ ਸੰਗਤ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਸ੍ਰੀ ਵਿਸ਼ਵਕਰਮਾ ਜੀ ਦੇ ਦਰਸਾਏ ਪੂਰਨਿਆਂ 'ਤੇ ਚੱਲਣ ਦੀ ਅਪੀਲ ਕੀਤੀ।