ਹਰਜਿੰਦਰ ਕੌਰ ਚਾਹਲ, ਬੰਗਾ

ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਭਰ ਵਿਚ ਕਰਫਿਊ ਲੱਗਾ ਹੋਇਆ ਹੈ। ਸਿਵਲ ਤੇ ਪੁਲਿਸ ਪ੍ਰਸ਼ਾਸਨ ਜਿੱਥੇ ਪੂਰੀ ਤਰ੍ਹਾਂ ਨਾਲ ਮੁਸ਼ਤੈਦ ਹੈ, ਉੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿਚ ਬਾਹਰੀ ਸੂਬਿਆਂ ਅਤੇ ਬਾਕੀ ਪਿੰਡਾ ਦੇ ਜ਼ਿਲਿ੍ਹਆਂ ਨਾਲ ਲੱਗਦੀਆਂ ਹੱਦਾਂ ਨੂੰ ਸੀਲ ਕੀਤਾ ਗਿਆ ਹੈ। ਜਿਸ ਤਹਿਤ ਪਿੰਡ ਚਾਹਲ ਕਲਾਂ ਨੇੜੇ ਜ਼ਿਲ੍ਹਾ ਜਲੰਧਰ ਨੂੰ ਲੱਗਦੀ ਸਰਹੱਦ ਨੂੰ ਪ੍ਰਸ਼ਾਸਨ ਤੇ ਪੰਚਇਤ ਵੱਲੋਂ ਸੀਲ ਕੀਤਾ ਗਿਆ ਹੈ। ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਥਾਣਾ ਮੁੁਕੰਦਪੁਰ ਪਵਨ ਕੁਮਾਰ ਨੇ ਦੱਸਿਆ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ੍ਹ ਦੇ ਜਿੰਨੇ ਵੀ ਪਿੰਡ ਜਲੰਧਰ ਜ਼ਿਲੇ੍ਹ ਨਾਲ ਲੱਗਦੇ ਹਨ, ਦੇ ਸਾਰੇ ਪਿੰਡਾਂ ਦੇ ਰਾਸਤੇ ਬੰਦ ਕੀਤੇ ਗਏ ਹਨ ਤਾਂ ਜੋ ਕੋਈ ਵੀ ਵਿਅਕਤੀ ਜ਼ਿਲ੍ਹੇ 'ਚ ਦਾਖਲ ਨਾ ਹੋ ਸਕੇ ਅਤੇ ਨਾ ਹੀ ਪਿੰਡ ਤੋਂ ਬਾਹਰ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਲੋੜੀਂਦੇ ਦਸਤਾਵੇਜਾਂ ਤੋਂ ਬਗੈਰ ਜ਼ਿਲ੍ਹੇ 'ਚ ਦਾਖਲ ਹੋਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਆਈਏਐੱਸ ਸਤਨਾਮ ਸਿੰਘ, ਪੁਲਿਸ ਮੁਲਾਜ਼ਮ ਜੁਗਿੰਦਰ ਸਿੰਘ, ਜਸਪਾਲ ਚਾਹਲ, ਸਰਪੰਚ ਅਮਰਜੀਤ ਕੌਰ, ਕੁਲਵੰਤ ਸਿੰਘ ਪੰਚ, ਪ੍ਰਭਜੋਤ ਕੌਰ ਪੰਚ, ਕੁਲਦੀਪ ਕੌਰ ਪੰਚ, ਕੁਵਿੰਦਰ ਕੌਰ ਪੰਚ, ਗਗਨਦੀਪ ਸਿੰਘ ਪੰਚ ਤੋਂ ਇਲਾਵਾ ਪੰਚਾਇਤ ਮੈਂਬਰ ਵੀ ਹਾਜ਼ਰ ਸਨ।