ਬਲਜੀਤ ਰਤਨ,ਨਵਾਂਸ਼ਹਿਰ : ਯੂਨੀਅਨ ਬੈਂਕ ਆਫ ਇੰਡੀਆ ਦੀ ਸਥਾਪਨਾ ਦੇ 100 ਸਾਲ ਪੂਰੇ ਹੋਣ 'ਤੇ ਬੈਂਕ ਦੀ ਮੂਸਾਪੁਰ ਸਾਖਾ ਦੁਆਰਾ ਇਕ ਸਮਾਗਮ ਕਰਕੇ ਸਥਾਪਨਾ ਦਿਵਸ ਮਨਾਇਆ ਗਿਆ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਬਾਂਚ ਦੇ ਮੈਨੇਜਰ ਤਰਸੇਮ ਲਾਲ ਨੇ ਦੱਸਿਆ ਕਿ 1919 ਵਿਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਵੱਲੋਂ ਇਸ ਬੈਂਕ ਦੀ ਸਥਾਪਨਾ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਸਦੀ ਦੌਰਾਨ ਬੈਂਕਿੰਗ ਸੈਕਟਰ ਵਿਚ ਬਹੁਤ ਸਾਰੇ ਉਤਰਾਅ-ਚੜ੍ਹਾਅ ਆਉਂਦੇ ਰਹੇ ਹਨ। ਬੈਂਕ ਨੇ ਆਪਣੇ ਦੇਸ਼ ਵਾਸੀਆਂ ਦੀਆਂ ਉਮੀਦਾਂ 'ਤੇ ਖਰਾ ਉਤਰਦਿਆਂ ਦੇਸ਼ ਦੀ ਤਰੱਕੀ ਲਈ ਲਗਾਤਾਰ ਯਤਨ ਕੀਤੇ। ਅੱਜ ਦੇਸ਼ ਵਿਦੇਸ਼ ਵਿਚ 4295 ਸਾਖਾਵਾਂ ਨਾਲ ਯੂਨੀਅਨ ਬੈਂਕ ਪੰਜਵੇਂ ਸਥਾਨ 'ਤੇ ਹੈ। ਸਾਡੇ ਸਾਬਕਾ ਅਤੇ ਮੌਜੂਦਾ ਸਟਾਫ਼ ਨੇ ਤਨ ਮਨ ਨਾਲ ਦੇਸ਼ ਦੀ ਜਨਤਾ ਦੀ ਸੇਵਾ ਕਰਕੇ ਬੈਂਕ ਦੀ ਤਰੱਕੀ ਵਿਚ ਯੋਗਦਾਨ ਪਾਇਆ ਹੈ। ਉਪਰੰਤ ਪਿੰਡ ਦੇ ਸਰਪੰਚ ਕੁਲਵੀਰ ਸਿੰਘ ਪੂਨੀ ਨੇ ਦੱਸਿਆ ਕਿ ਸਟਾਫ਼ ਦੇ ਚੰਗੇ ਸੁਭਾਅ ਅਤੇ ਸੇਵਾ ਭਾਵਨਾ ਸਦਕਾ ਇਸ ਖੇਤਰ ਵਿਚ ਆਪਣੀ ਜਗ੍ਹਾ ਬਣਾਈ ਹੈ। ਅੰਤ ਵਿਚ ਬੈਂਕ ਦੇ ਸਮੂਹ ਕਰਮਚਾਰੀਆਂ ਅਤੇ ਗਾਹਕਾਂ ਨੇ ਕੇਕ ਵੀ ਕੱਟਿਆ। ਇਸ ਮੌਕੇ ਪਰਮਜੀਤ ਸਿੰਘ ਸਯਾਨ, ਹਰਭਜਨ ਸਿੰਘ ਕੰਦੋਲਾ, ਬਹਾਦਰ ਸਿੰਘ ਅਟਵਾਲ, ਹਰਮੇਸ਼ ਲਾਲ ਗੁਰੂ, ਸੁਰਿੰਦਰ ਸਿੰਘ ਅਟਵਾਲ, ਮੋਹਨ ਸਿੰਘ, ਰਾਮ ਲੁਭਾਇਆ, ਜਸਵਿੰਦਰ ਕੌਰ, ਧਰਮਿੰਦਰ, ਮਨੀਸ ਕੁਮਾਰ, ਸਤ ਪਾਲ, ਜਗਜੀਤ ਸਿੰਘ, ਕੁਲਦੀਪ ਸਿੰਘ, ਮਨਜੀਤ ਕੁਮਾਰ, ਸੁਰਿੰਦਰ ਪਾਲ, ਬੂਟਾ ਸਿੰਘ ਅਟਵਾਲ, ਗੁਰਮੀਤ ਸਿੰਘ, ਸਤਨਾਮ ਸਿੰਘ, ਗੁਰਪ੍ਰਰੀਤ ਸਿੰਘ ਅਤੇ ਕੇਵਲ ਸਿੰਘ ਆਦਿ ਵੀ ਹਾਜ਼ਰ ਸਨ।