ਪੱਤਰ ਪੇ੍ਰਰਕ, ਬੰਗਾ : ਪੁਲਿਸ ਨੇ 80 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਥਾਣਾ ਸਿਟੀ ਬੰਗਾ ਦੇ ਏਐੱਸਆਈ ਗੁਰਬਖਸ਼ ਰਾਮ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਨਵਾਂਸ਼ਹਿਰ ਤੋਂ ਬੰਗਾ ਅਤੇ ਮੁਕੰਦਪੁਰ ਰੋਡ ਦੇ ਜਦੋਂ ਰੇਲਵੇ ਫਾਟਕ ਕਰਾਸ ਕਰਕੇ ਪੁਨੀਆ ਗੇਟ ਤੋਂ ਪੁਨੀਆ ਪਿੰਡ ਨੂੰ ਮੁੜੇ ਤਾਂ 2 ਨੌਜਵਾਨ ਪੈਦਲ ਆਉਦੇ ਦਿਖਾਈ ਦਿੱਤੇ। ਜੋ ਪੁਲਿਸ ਪਾਰਟੀ ਨੂੰ ਸਾਹਮਣੇ ਦੇਖ ਕੇ ਘਬਰਾ ਗਏ ਅਤੇ ਪਿੱਛਾਹ ਨੂੰ ਮੁੜ ਪਏ ਅਤੇ ਦੋਵਾਂ ਨੇ ਆਪਣੇ ਹੱਥਾਂ ਵਿਚ ਪੜ੍ਹੇ ਲਿਫ਼ਾਫ਼ੇ ਸੜਕ 'ਤੇ ਸੁੱਟ ਦਿੱਤੇ। ਏਐੱਸਆਈ ਗੁਰਬਖ਼ਸ਼ ਰਾਮ ਨੇ ਦੱਸਿਆ ਕਿ ਪੁੱਛ ਗਿੱਛ ਵਿਚ ਨੌਜਵਾਨਾਂ ਨੇ ਆਪਣਾ ਨਾਂਅ ਗੁਰਦੀਪ ਸਿੰਘ ਵਾਸੀ ਤਾਹਰਪੁਰ, ਸੁਖਵਿੰਦਰ ਸਿੰਘ ਵਾਸੀ ਮੁਕੰਦਪੁਰ ਰੋਡ, ਬੰਗਾ ਦੱਸਿਆ। ਜਿਨਾਂ੍ਹ ਵੱਲੋਂ ਸੁਟੇ ਲਿਫਾਫਿਆਂ ਦੀ ਤਲਾਸ਼ੀ ਵਿਚੋਂ 35 ਗ੍ਰਾਮ ਅਤੇ 45 ਗ੍ਰਾਮ ਹੈਰੋਇਨ ਕੁੱਲ 80 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਦੋਵਾਂ ਕਥਿਤ ਮੁਲਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।