ਜਸਵਿੰਦਰ ਕੌਰ ਗੁਣਾਚੌਰ, ਮੁਕੰਦਪੁਰ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰਵੀਂ ਕਲਾਸ ਦੇ ਨਜੀਤੇ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁਕੰਦਪੁਰ ਦਾ ਰਿਜਲਟ ਸ਼ਾਨਦਾਰ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰ੍ਸੀਪਲ ਅਮਰਜੀਤ ਖਟਕੜ ਨੇ ਦੱਸਿਆ ਕਿ ਸਾਇੰਸ ਗਰੁੱਪ ਵਿਚੋਂ ਰੋਜ਼ੀ ਪੁੱਤਰੀ ਮਨਜੀਤ ਸਿੰਘ ਨੇ 483/500 ਅੰਕ ਪ੍ਰਰਾਪਤ ਕਰਕੇ ਸਕੂਲ ਵਿਚੋਂ ਪਹਿਲੀ ਪੁਜੀਸ਼ਨ, ਹਮੀਸ਼ਾ ਪੁੱਤਰੀ ਗੁਰਮੇਲ ਦਾਸ ਨੇ 470/500 ਨੰਬਰ ਪ੍ਰਰਾਪਤ ਕਰਕੇ ਦੂਜੀ ਪੁਜੀਸ਼ਨ ਅਤੇ ਕੋਮਲ ਵਿਰਦੀ ਪੁੱਤਰੀ ਕੁਲਵੀਰ 465/500 ਨੰਬਰ ਪ੍ਰਰਾਪਤ ਕਰਕੇ ਤੀਜੀ ਪੁਜੀਸ਼ਨ ਪ੍ਰਰਾਪਤ ਕੀਤੀ। ਇਸੇ ਤਰਾਂ੍ਹ ਕਾਮਰਸ ਗਰੁੱਪ ਵਿਚੋਂ ਸਖਵੰਤ ਕੌਰ ਪੁੱਤਰੀ ਜਸਵਿੰਦਰ ਸਿੰਘ ਨੇ 447/500 ਅੰਕ ਪ੍ਰਰਾਪਤ ਕਰਕੇ ਸਕੂਲ ਵਿਚੋਂ ਪਹਿਲੀ ਪੁਜੀਸ਼ਨ, ਨਵਜੋਤ ਪੁੱਤਰ ਗੁਰਨੇਕ ਨਾਮ ਨੇ 445/500 ਨੰਬਰ ਪ੍ਰਰਾਪਤ ਕਰਕੇ ਦੂਜੀ ਪੁਜੀਸ਼ਨ ਅਤੇ ਕਿਰਨਾ ਪੁੱਤਰੀ ਮੱਖਣ ਲਾਲ ਨੇ 440/500 ਨੰਬਰ ਪ੍ਰਰਾਪਤ ਕਰਕੇ ਤੀਜੀ ਪੁਜੀਸ਼ਨ ਪ੍ਰਰਾਪਤ ਕੀਤੀ। ਇਸ ਸਫਲਤਾ ਲਈ ਪਿੰ੍ਸੀਪਲ ਖਟਕੜ ਅਤੇ ਸਮੂਹ ਸਟਾਫ਼ ਵੱਲੋਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਹੋਰ ਜ਼ਿਆਦਾ ਮਿਹਨਤ ਕਰਨ ਲਈ ਪੇ੍ਰਿਤ ਕੀਤਾ। ਇਸ ਮੌਕੇ ਕਿਸ਼ਨ ਚੰਦ, ਇੰਦਰਪਾਲ, ਕਸ਼ਮੀਰ ਸਿੰਘ, ਸਤਿੰਦਰ ਸੋਢੀ, ਤਰਸੇਮ ਲਾਲ, ਵਿਜੈ ਕੁਮਾਰ, ਮਨਦੀਪ ਸਿੰਘ, ਬੁੱਧ ਦਾਸ, ਭੁਪਿੰਦਰ ਸਿੰਘ, ਰਾਮ ਲੁਭਾਇਆ ਕਲਸੀ, ਗੁਰਦੀਪ ਸਿੰਘ, ਰਣ ਬਹਾਦਰ, ਰਾਜ ਕੁਮਾਰ, ਸਤਵੀਰ ਸਿੰਘ, ਸੰਤੋਖ ਸਿੰਘ, ਲੈਬਰ ਸਿੰਘ, ਨਿਰਮਲ ਰਾਮ, ਬਲਰਾਜ, ਦਵਿੰਦਰ ਕੌਰ, ਸੰਤੋਸ਼ ਕੌਰ, ਮੀਨਾਕਸ਼ੀ, ਪ੍ਰਵੀਨ ਕੌਰ, ਰਮਨਦੀਪ, ਨੀਰੂ ਸ਼ਰਮਾ, ਹਰਪ੍ਰਰੀਤ ਕੌਰ, ਪ੍ਰਤੀਮਾ ਸ਼ਰਮਾ, ਸੁਨਾਰਿਕਾ ਕੌਲ, ਨਿਸ਼ਾ , ਕੰਚਨਾ ਅਤੇ ਨਿਰਮਲ ਕੌਰ ਵੀ ਹਾਜ਼ਰ ਸਨ।