ਨਰਿੰਦਰ ਮਾਹੀ, ਬੰਗਾ : ਕਲਗੀਧਰ ਸੇਵਕ ਜਥਾ ਦੋਆਬਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਲਜ਼ਾਰ ਨਿਵਾਸ ਮੁਕੰਦਪੁਰ ਰੋਡ ਬੰਗਾ ਵਿਖੇ 550 ਛਾਂਦਾਰ ਅਤੇ ਫਲਦਾਰ ਬੂਟੇ ਵੰਡੇ ਗਏ। ਵਾਤਾਵਰਣ ਦੀ ਸ਼ੁੱਧਤਾ ਲਈ ਜਥੇ ਦੇ ਹਰ ਮੈਂਬਰ ਨੇ ਆਪਣੇ ਆਪਣੇ ਪਿੰਡ 20-20 ਬੂਟੇ ਲਾਉਣ ਲਈ ਸਹਿਯੋਗ ਦਿੱਤਾ। ਇਸ ਮੌਕੇ ਸੰਤੋਖ ਸਿੰਘ ਪ੍ਰਧਾਨ, ਤਰਲੋਕ ਸਿੰਘ ਫਲੋਰਾ ਜਨਰਲ ਸਕੱਤਰ, ਸੁਰਜੀਤ ਸਿੰਘ ਜੀਤਾ, ਪਾਲ ਸਿੰਘ, ਬਲਵੀਰ ਸਿੰਘ ਅਜੀਮਲ, ਜਸਵੀਰ ਸਿੰਘ ਸੈਂਭੀ, ਗੁਰਦੇਵ ਸਿੰਘ, ਗੁਰਮੀਤ ਸਿੰਘ, ਸੰਤੋਖ ਸਿੰਘ, ਸਤਿੰਦਰਜੀਤ ਸਿੰਘ, ਜਗਜੀਤ ਸਿੰਘ ਸਲਗੋਤਰਾ, ਰਘਵੀਰ ਸਿੰਘ ਬੈਂਸ, ਬੀਬੀ ਅਮਰਜੀਤ ਕੌਰ, ਦਵਿੰਦਰ ਕੌਰ, ਸੂਬੇਦਾਰ ਕੁਲਦੀਪ ਸਿੰਘ, ਮਹਿੰਦਰ ਸਿੰਘ ਆਦਿ ਵੀ ਹਾਜ਼ਰ ਸਨ।