ਪ੍ਰਦੀਪ ਭਨੋਟ, ਨਵਾਂਸ਼ਹਿਰ : 'ਰੁੱਖ ਲਾਓ ਵਾਤਾਵਰਨ ਬਚਾਓ' ਦੇ ਸੰਦੇਸ਼ ਨਾਲ ਇਫਕੋ ਨਵਾਂਸ਼ਹਿਰ ਨਾਲ ਤਾਲਮੇਲ ਕਰਕੇ ਕਿ੍ਸ਼ੀ ਵਿਗਿਆਨ ਕੇਂਦਰ ਲੰਗੜੋਆ ਵਿਖੇ ਲਗਪਗ 200 ਕਿਸਾਨਾਂ ਅਤੇ ਕਿਸਾਨ ਬੀਬੀਆਂ ਦੀ ਹਾਜ਼ਰੀ 'ਚ ਰੁਖ ਲਾਉਣ ਸਬੰਧੀ ਜਾਗਰੂਕਤਾ ਦਿਵਸ ਮਨਾਇਆ ਗਿਆ।

ਕਿ੍ਸ਼ੀ ਵਿਗਿਆਨ ਕੇਂਦਰ ਲੰਗੜੋਆ ਦੇ ਐਸੋਸੀਏਟ ਡਾਇਰੈਕਟਰ (ਸਿਖਲਾਈ) ਡਾ. ਮਨੋਜ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੁੱਖਾਂ ਦੀ ਹੋਂਦ ਮਨੱੁਖੀ ਹੋਂਦ ਲਈ ਬੇਹੱਦ ਜ਼ਰੂਰੀ ਹੈ। ਪਰ ਮੌਜੂਦਾ ਸਮੇਂ ਵਿਚ ਸਰਮਾਏਦਾਰਾਂ ਦੀ ਪਦਾਰਥਵਾਦੀ ਸੋਚ ਨੇ ਵਿਕਾਸ, ਉਦਯੋਗੀਕਰਨ ਅਤੇ ਸ਼ਹਿਰੀਕਰਨ

ਦੇ ਨਾਂ 'ਤੇ ਰੁਖਾਂ ਦੀ ਅੰਨ੍ਹਵਾਹ ਕਟਾਈ ਕੀਤੀ ਹੈ। ਜਿਸ ਕਾਰਨ ਹਵਾ ਸਾਹ ਲੈਣ ਯੋਗ ਵੀ ਨਹੀਂ ਰਹੀ। ਇਸ ਮੰਤਵ ਲਈ ਹੀ ਇਹ ਜਾਗਰੂਕਤਾ ਦਿਵਸ ਮਨਾਇਆ ਗਿਆ ਤਾਂ ਜੋ ਕਿਸਾਨਾਂ ਤੇ ਹਰ ਆਮ ਲੋਕਾਂ ਨੂੰ ਇਸ ਸਮੱਸਿਆ ਸਬੰਧੀ ਜਾਣੂ ਕਰਵਾਇਆ ਜਾ ਸਕੇ। ਅੰਤ 'ਚ ਸਮੰਹ ਕੇਵੀਕੇ ਸਟਾਫ਼ ਵੱਲੋਂ ਆਏ ਹੋਏ ਕਿਸਾਨਾਂ ਤੇ ਕਿਸਾਨ ਬੀਬੀਆਂ ਦਾ ਧੰਨਵਾਦ ਕੀਤਾ। ਅੰਤ 'ਚ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਫ਼ਲਦਾਰ ਅਤੇ ਛਾਂਦਾਰ ਬੂਟੇ ਵੀ ਮੁਫ਼ਤ ਵੰਡੇ ਅਤੇ ਕੇਵੀਕੇ ਵਿਖੇ ਬੂਟੇ ਵੀ ਲਾਏ ਗਏ।

ਇਸ ਦੌਰਾਨ ਕਿ੍ਸ਼ੀ ਵਿਗਿਆਨ ਕੇਂਦਰ ਲੰਗੜੋਆ ਵੱਲੋਂ ਸੰਗਠਿਤ ਕੀਤੇ ਐੱਫਪੀਓ ਅਤੇ ਸੈੱਲਫ ਹੈਲਪ ਗਰੱੁਪਾਂ ਨੇ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਲਾਈ। ਇਸ ਮੌਕੇ ਜੋਗਿੰਦਰ ਸਿੰਘ ਬਗੌਰਾਂ, ਬਲਾਕ ਸੰਮਤੀ ਮੈਂਬਰ ਨਵਾਂਸ਼ਹਿਰ, ਸਤਨਾਮ ਸਿੰਘ ਸਹੂੰਗੜਾ, ਪ੍ਰਦੀਪ ਸਿੰਘ ਪਿੰਡ ਟੱਪਰੀਆਂ ਰਾਣੇਵਾਲ, ਮੋਹਣ ਸਿੰਘ ਮਲ੍ਹੀ ਅਤੇ ਇਲਾਕੇ ਦੇ ਬਹੁਤ ਸਾਰੇ ਪਤਵੰਤੇ ਸਜੱਣ ਤੇ ਕਿਸਾਨ ਵੀ ਹਾਜ਼ਰ ਸਨ।

---------

ਵੱਖ-ਵੱਖ ਖੇਤੀ ਮਾਹਰਾਂ ਨੇ ਦਿੱਤੀ ਜਾਣਕਾਰੀ

ਸਮਾਗਮ 'ਚ ਗ੍ਹਿ ਵਿਗਿਆਨ ਮਾਹਰ ਡਾ. ਸ਼ਿਖਾ ਬਠਲਾ ਨੇ ਰੁੱਖਾਂ, ਖ਼ਾਸ ਤੌਰ 'ਤੇ ਫ਼ਲਦਾਰ ਪੌਦਿਆਂ ਦੀ ਮਨੁੱਖੀ ਸਿਹਤ ਲਈ ਮਹੱਤਤਾ 'ਤੇ ਚਾਨਣਾ ਪਾਇਆ। ਡਾ. ਤੇਜਬੀਰ ਸਿੰਘ ਅਤੇ ਡਾ. ਗੁਰਿੰਦਰ ਸਿੰਘ ਪਸ਼ੂ ਪਾਲਣ ਮਾਹਿਰ ਨੇ ਕਿਸਾਨ ਵੀਰਾਂ ਨੂੰ ਡੇਅਰੀ ਫਾਰਮਿੰਗ ਦੇ ਧੰਦੇ 'ਚ ਵਧੇਰੇ ਮੁਨਾਫ਼ਾ ਲੈਣ ਦੇ ਕਈ ਨੁਕਤੇ ਸਾਂਝੇ ਕੀਤੇ। ਉਨ੍ਹਾਂ ਡੇਅਰੀ ਫਾਰਮ ਦੇ ਦੁਆਲੇ ਲਾਏ ਜਾ ਸਕਣ ਵਾਲੇ ਲਾਭਦਾਇਕ ਰੁੱਖਾਂ ਬਾਰੇ ਜਾਣਕਾਰੀ ਵੀ ਦਿੱਤੀ। ਡਾ. ਬਲਜੀਤ ਸਿੰਘ ਪੌਦਾ ਰੋਗ ਮਾਹਰ ਨੇ ਕਿਸਾਨਾਂ ਨੂੰ ਨਵੇਂ ਬਾਗਾਂ ਦੀ ਵਿਉਂਤਬੰਦੀ ਤੇ ਮਿੱਟੀ ਪਰਖ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਫ਼ਲਦਾਰ ਬੂਟਿਆਂ ਦੀਆਂ ਪ੍ਰਮੁੱਖ ਬਿਮਾਰੀਆਂ ਦੀ ਰੋਕਥਾਮ ਸਬੰਧੀ ਵੀ ਜਾਣਕਾਰੀ ਦਿੱਤੀ।