ਸਟਾਫ਼ ਰਿਪੋਰਟਰ,ਨਵਾਂਸ਼ਹਿਰ : ਪੁਲਿਸ ਥਾਣਾ ਬਹਿਰਾਮ ਵਿਖੇ ਇਕ ਟਰੈਵਲ ਏਜੰਟ ਖ਼ਿਲਾਫ਼ ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੇ ਬਿਆਨ 'ਚ ਸੋਹਣ ਲਾਲ ਪੁੱਤਰ ਕਰਤਾਰਾ ਰਾਮ ਵਾਸੀ ਪਿੰਡ ਕਟਾਰੀਆਂ ਥਾਣਾ ਬਹਿਰਾਮ ਨੇ ਦੱਸਿਆ ਕਿ ਉਸ ਨੇ ਆਪਣੇ ਲੜਕੇ ਪ੍ਰਸ਼ੋਤਮ ਲਾਲ ਨੂੰ ਅਮਰੀਕਾ ਭੇਜਣ ਲਈ ਟ੍ਰੈਵਲ ਏਜੰਟ ਸੁਖਵਿੰਦਰ ਰਾਮ ਪੁੱਤਰ ਸੰਤੋਖ ਰਾਮ ਵਾਸੀ ਪਿੰਡ ਪੱਟੀ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਗੱਲ ਕੀਤੀ ਸੀ। ਉਕਤ ਏਜੰਟ ਨੇ ਉਸ ਦੇ ਲੜਕੇ ਨੂੰ ਅਮਰੀਕਾ ਭੇਜਣ ਲਈ 8 ਲੱਖ 50 ਹਜ਼ਾਰ ਰੁਪਏ ਦੀ ਮੰਗ ਕੀਤੀ। ਜਿਹੜੇ ਕਿ ਉਸ ਵੱਲੋਂ 25 ਜੂਨ 2019 ਨੂੰ ਏਜੰਟ ਨੂੰ ਦੇ ਦਿੱਤੇ ਪਰ ਕਰੀਬ 6 ਮਹੀਨੇ ਦਾ ਸਮਾਂ ਲੰਘ ਜਾਣ ਤਕ ਵੀ ਨਾ ਤਾਂ ਏਜੰਟ ਨੇ ਉਸ ਦੇ ਲੜਕੇ ਨੂੰ ਵਿਦੇਸ਼ ਭੇਜਿਆ ਹੈ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਹਨ। ਮੁਦੱਈ ਵੱਲੋਂ ਦਿੱਤੀ ਦਰਖਾਸਤ ਦੀ ਪੜਤਾਲ ਕਰਨ ਉਪਰੰਤ ਉਕਤ ਏਜੰਟ ਨੂੰ ਦੋਸ਼ੀ ਪਾਏ ਜਾਣ 'ਤੇ ਉਸ ਖ਼ਿਲਾਫ਼ ਮਾਮਲਾ ਦਰਜ ਕਰਕੇ ਡੀਐੱਸਪੀ ਸਬ ਡਵੀਜ਼ਨ ਬੰਗਾ ਨਵਨੀਤ ਸਿੰਘ ਮਾਹਲ ਵੱਲੋਂ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।