ਬੱਗਾ ਸੇਲਕੀਆਣਾ,ਉੜਾਪੜ : ਜ਼ਿਲ੍ਹਾ ਟ੍ਰੈਿਫ਼ਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਹੁਸਨ ਲਾਲ ਵੱਲੋਂ ਸਰਕਾਰੀ ਹਾਈ ਸਕੂਲ ਚੱਕਦਾਨਾ ਵਿਖੇ ਟ੍ਰੈਿਫ਼ਕ ਨਿਯਮਾਂ ਸਬੰਧੀ ਸੈਮੀਨਾਰ ਲਗਾਇਆ ਗਿਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਏਐੱਸਆਈ ਹੁਸਨ ਲਾਲ ਨੇ ਆਖਿਆ ਕਿ ਵਾਹਨ ਚਲਾਉਂਦੇ ਸਮੇਂ ਹੈਲਮੈਟ, ਸੀਟ ਬੈਲਟ ਲਾਉਣਾ, ਰਾਤ ਵੇਲੇ ਡਿੱਪਰ ਦੀ ਵਰਤੋਂ ਕਰਨਾ, ਦੋ ਪਹੀਆ ਵਾਹਨ 'ਤੇ ਤਿੰਨ ਸਵਾਰੀਆਂ ਨਹੀਂ ਬਿਠਾਉਣੀਆਂ ਚਾਹੀਦੀਆਂ, ਮੁੜਨ ਤੋਂ ਪਹਿਲਾਂ ਇਸ਼ਾਰਾ ਜ਼ਰੂਰ ਚਲਾਓ, ਵਾਹਨ ਚਲਾਉਂਦੇ ਸਮੇਂ ਮੋਬਾਈਲ ਸੁਣਨਾ ਨਹੀਂ ਚਾਹੀਦਾ, ਸ਼ਰਾਬ ਪੀਕੇ ਡਰਾਈਵਿੰਗ ਨਹੀਂ ਕਰਨੀ ਚਾਹੀਦੀ ਅਤੇ ਵਾਹਨਾਂ ਤੇ ਪ੍ਰਰੈਸ਼ਰ ਹਾਰਨਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਆਪਣੇ ਵਾਹਨ ਦੇ ਕਾਗਜ਼ ਹਮੇਸ਼ਾ ਪੂਰੇ ਰੱਖਣ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜੋ ਵਿਅਕਤੀ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦਾ, ਉਸ ਖ਼ਿਲਾਫ਼ ਟ੍ਰੈਿਫ਼ਕ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਹੋਵੇਗੀ ਅਤੇ ਸਜ਼ਾ ਵੀ ਹੋ ਸਕਦੀ ਹੈ। ਇਸ ਲਈ ਟ੍ਰੈਿਫ਼ਕ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਜੇਕਰ ਬੈਂਕ ਨਾਲ ਸਬੰਧਿਤ ਕੋਈ ਫੋਨ ਕਾਲ ਆਉਂਦੀ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿਓ। ਅੰਤ 'ਚ ਉਨ੍ਹਾਂ ਪਾਣੀ ਦੀ ਹੋ ਰਹੀ ਦੁਰਵਰਤੋਂ ਬਾਰੇ ਵੀ ਭਰਪੂਰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮਲਕੀਤ ਸਿੰਘ, ਜੂਝਾਰ ਸਿੰਘ, ਸੰਦੀਪ ਮਿਨਹਾਸ, ਗੁਰਮੀਤ ਕੌਰ, ਗੁਰਬਖਸ਼ ਕੌਰ, ਮਨਜੀਤ ਸਿੰਘ, ਸਤਵੰਤ ਸਿੰਘ, ਸਬਪੀ੍ਤ ਕੌਰ, ਪੂਜਾ, ਅਨਦੀਪ ਕੌਰ, ਸਰਬਜੀਤ ਸਿੰਘ ਤੋਂ ਇਲਾਵਾ ਸਕੂਲੀ ਵਿਦਿਆਰਥੀ ਵੀ ਹਾਜ਼ਰ ਸਨ।