ਵਿਜੇ ਜਯੋਤੀ,ਨਵਾਂਸ਼ਹਿਰ : ਐੱਸਐੱਸਪੀ ਅਲਕਾ ਮੀਨਾ ਦੇ ਹੁਕਮਾਂ ਅਨੁਸਾਰ ਅਤੇ ਡੀਐੱਸਪੀ ਨਵਨੀਤ ਕੌਰ ਗਿੱਲ ਅਤੇ ਹਰਨੀਲ ਸਿੰਘ ੳੱੁਪ ਕਪਤਾਨ ਪੁਲਿਸ ਸਬ-ਡਵੀਜ਼ਨ ਨਵਾਂਸ਼ਹਿਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬ-ਡਵੀਜ਼ਨ ਸਾਂਝ ਕੇਂਦਰ ਨਵਾਂਸ਼ਹਿਰ ਅਤੇ ਜ਼ਿਲ੍ਹਾ ਟ੍ਰੈਿਫ਼ਕ ਐਜੂਕੇਸ਼ਨ ਸੈੱਲ ਨਵਾਂਸ਼ਹਿਰ ਇੰਚਾਰਜ ਏਐੱਸਆਈ ਹੁਸਨ ਲਾਲ ਵੱਲੋਂ ਬਾਬਾ ਵਜ਼ੀਰ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਸੈਮੀਨਾਰ ਲਗਾਇਆ ਗਿਆ। ਸੈਮੀਨਾਰ ਦੌਰਾਨ ਸੰਬੋਧਨ ਕਰਦੇ ਹੋਏ ਏਐੱਸਆਈ ਹੁਸਨ ਲਾਲ ਨੇ ਟ੍ਰੈਿਫ਼ਕ ਨਿਯਮਾਂ ਦੀ ਪਾਲਣਾ ਕਰਨ ਜਿਵੇਂ ਹੈਲਮੈਟ ਪਹਿਨਣਾ, ਸੀਟ ਬੈਲਟ ਲਗਾਉਣਾ, ਮੁੜਨ ਤੋਂ ਪਹਿਲਾਂ ਇਸ਼ਾਰਾ ਲਗਾਉਣ, ਦੋ ਪਹੀਆ ਵਾਹਨ ਤੇ ਤੀਸਰੀ ਸਵਾਰੀ ਨਾ ਬਠਾਉਣਾ, ਵਹੀਕਲ ਦੇ ਕਾਗਜਾਤ ਪੂਰੇ ਰੱਖਣ ਅਤੇ ਉਲੰਘਣਾ ਕਰਨ ਤੇ ਹੋਣ ਵਾਲੇ ਭਾਰੀ ਜੁਰਮਾਨੇ ਸਬੰਧੀ ਵਿਸਥਾਰ ਪੂਰਵਕ ਦੱਸਿਆ। ਉਨ੍ਹਾਂ ਖੇਤਾਂ ਵਿਚ ਝੋਨੇ ਦੀ ਪਰਾਲੀ ਨਾ ਸਾੜਨ ਸਬੰਧੀ ਵੀ ਵਿਸਥਾਰ ਪੂਰਵਕ ਦੱਸਿਆ ਅਤੇ ਸਵੱਛ ਭਾਰਤ ਮੁਹਿੰਮ ਤਹਿਤ ਆਪਣਾ ਆਪ ਅਤੇ ਆਲਾ-ਦੁਆਲਾ ਸਾਫ ਰੱਖਣ, ਟੋਲ ਫਰੀ ਨੰਬਰਾਂ ਸਬੰਧੀ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਫੋਨ 'ਤੇ ਬੈਂਕ ਖਾਤੇ ਸਬੰਧੀ ਜਾਣਕਾਰੀ ਨਾ ਦੇਣ ਬਾਰੇ ਦੱਸਿਆ ਕਿਉਂਕਿ ਅਜਿਹੀਆਂ ਕਾਲਾਂ ਸਾਈਬਰ ਕਰਾਇਮ ਨਾਲ ਸਬੰਧਿਤ ਹੁੰਦੀਆਂ ਹਨ। ਉਨ੍ਹਾਂ ਸਾਂਝ ਸੇਵਾਵਾਂ ਜਿਵੇਂ ਪੀਸੀਸੀ ਲੈਣ, ਤਸਦੀਕ ਚਾਲ ਚਲਣ, ਗੁੰਮਸ਼ੁਦਗੀ ਕਾਗਜਾਤ, ਨਕਲ ਐੱਫ ਆਈ ਆਰ ਲੈਣ, ਸਪੀਕਰ ਅਤੇ ਮੇਲੇ ਦੀ ਮਨਜੂਰੀ ਲੈਣ ਆਦਿ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪਿ੍ਰੰਸੀਪਲ ਸੁਖਜਿੰਦਰ ਸਿੰਘ, ਸੁਖਜੀਤ ਕੌਰ, ਤਨਵੀਰ ਕੌਰ, ਸੰਦੀਪ ਕੌਰ, ਮੋਨਿਕਾ, ਦੀਪਿਕਾ ਸੈਣੀ, ਮਨਜੀਤ ਕੌਰ, ਰਾਜਵਿੰਦਰ ਕੌਰ, ਪਰਮਜੀਤ ਕੌਰ ਆਦਿ ਤੋਂ ਇਲਾਵਾ 70 ਦੇ ਕਰੀਬ ਵਿਦਿਆਰਥੀ ਵੀ ਹਾਜ਼ਰ ਸਨ।