ਵਰਿੰਦਰ ਹੁੰਦਲ,ਬਲਾਚੌਰ : ਸਾਂਝ ਕੇਂਦਰ ਬਲਾਚੌਰ ਵੱਲੋਂ ਪੁਲਿਸ ਕਪਤਾਨ (ਸਥਾਨਿਕ) ਕਮ-ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਅਵਨੀਤ ਕੌਰ ਗਿੱਲ ਦੀਆਂ ਹਦਾਇਤਾਂ ਮੁਤਾਬਿਕ ਵਿਨੋਦ ਕੁਮਾਰ ਇੰਚਾਰਜ ਸਾਂਝ ਕੇਂਦਰ ਬਲਾਚੌਰ ਵੱਲੋਂ ਸ਼ੌਰੀਆ ਇੰਟਰਨੈਸ਼ਨਲ ਸਕੂਲ ਰੁੜਕੀ ਕਲਾਂ ਵਿਖੇ ਸਾਂਝ ਸੇਵਾਵਾਂ ਸਬੰਧੀ ਸੈਮੀਨਾਰ ਲਗਾਇਆ ਗਿਆ। ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਇੰਚਾਰਜ ਵਿਨੋਦ ਕੁਮਾਰ ਨੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ, ਲੋਕਲ ਬੱਸਾਂ 'ਚ ਅਸ਼ਲੀਲ ਗਾਣੇ, ਪੈ੍ਰਸ਼ਰ ਹਾਰਨ ਅਤੇ ਬੱਸ ਡਰਾਇਵਰ ਵੱਲੋਂ ਬੱਸ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਕਾਗਜ਼ਾਤ ਪੂਰੇ ਰੱਖਣ ਦੀ ਹਿਦਾਇਤ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਹਦਾਇਤ ਵੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ਿਆਂ ਦਾ ਧੰਦਾ ਜਾਂ ਵਪਾਰ ਕਰਦਾ ਹੈ ਤਾਂ ਉਸ ਵਿਅਕਤੀ ਬਾਰੇ ਪੁਲਿਸ ਨੂੰ ਇਤਲਾਹ ਦਿੱਤੀ ਜਾਵੇ। ਇਤਲਾਹ ਦੇਣ ਵਾਲੇ ਵਿਅਕਤੀ ਦਾ ਨਾਂ ਗੁਪਤ ਰੱਖਿਆ ਜਾਵੇਗਾ ਤਾਂ ਜੋ ਨਸ਼ਿਆਂ 'ਚ ਲੱਗੇ ਹੋਏ ਨੌਜਵਾਨਾਂ ਨੂੰ ਬਚਾਇਆ ਜਾ ਸਕੇ। ਅੰਤ 'ਚ ਵਿਦਿਆਰਥੀਆਂ ਨੂੰ ਪੁਲਿਸ ਹੈਲਪ ਲਾਈਨ ਨੰਬਰ 112 ਅਤੇ ਸਾਂਝ ਸੇਵਾਵਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਮਨਪ੍ਰੀਤ ਕੌਰ (ਐੱਮ ਡੀ), ਨੰਦਨੀ ਚੌਧਰੀ, ਸਚਿਨ ਚੌਧਰੀ, ਯਸ਼ਪਾਲ, ਪ੍ਰਗਟ ਸਿੰਘ, ਨਿਰਮਲ ਸਿੰਘ, ਏਐੱਸ ਆਈ ਹੁਸਨ ਲਾਲ, ਏਐੱਸਆਈ ਸਤਨਾਮ ਸਿੰਘ, ਸਿਪਾਹੀ ਬਲਵਿੰਦਰ ਕੁਮਾਰ ਤੋਂ ਇਲਾਵਾ ਸਕੂਲ ਸਟਾਫ਼ ਅਤੇ ਵਿਦਿਆਰਥੀ ਵੀ ਆਦਿ ਹਾਜ਼ਰ ਸਨ।