ਸਟਾਫ ਰਿਪੋਰਟਰ, ਨਵਾਂਸ਼ਹਿਰ : ਪੁਲਿਸ ਨੇ ਨਾਜਾਇਜ਼ ਮਾਈਨਿੰਗ ਕਰਨ ਦੇ ਮਾਮਲੇ ਵਿਚ ਦੋ ਟਰੈਕਟਰ, ਮਿੱਟੀ ਨਾਲ ਭਰੀਆਂ ਟਰਾਲੀਆਂ ਤੇ ਇਕ ਜੇਸੀਬੀ ਮਸ਼ੀਨ ਸਮੇਤ ਤਿੰਨ ਕਥਿਤ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਮਾਈਨਿੰਗ ਅਫ਼ਸਰ ਗੁਰਜੀਤ ਸਿੰਘ ਉਪ ਮੰਡਲ ਅਫਸਰ ਕਮ ਸਹਾਇਕ ਜ਼ਿਲ੍ਹਾ ਮਾਈਨਿੰਗ ਅਫ਼ਸਰ ਨੇ ਦੱਸਿਆ ਕਿ ਗੁਰਬਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਉਧਨੇਵਾਲ ਤਹਿ ਬਲਾਚੌਰ, ਮਹਿੰਦਰ ਪਾਲ ਪੁੱਤਰ ਰਾਮ ਸ਼ਾਹ ਵਾਸੀ ਉਧਨੇਵਾਲ ਤੇ ਮਲਕੀਤ ਸਿੰਘ ਪੁੱਤਰ ਰਾਮ ਪਾਲ ਸਿੰਘ ਵਾਸੀ ਵਾਰਡ ਨੰਬਰ 5 ਮੰਿਢਆਣੀ ਰੋਡ ਬਲਾਚੌਰ ਨੂੰ ਪਿੰਡ ਬੁਲੇਵਾਲ ਵਿਖੇ ਮਿੱਟੀ ਦੀ ਨਾਜਾਇਜ਼ ਮਾਈਨਿੰਗ ਕਰਨ 'ਤੇ ਕਥਿਤ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਏਐੱਸਆਈ ਕਰਮਜੀਤ ਸਿੰਘ ਨੇ ਦੱਸਿਆ ਕਿ ਕਥਿਤ ਮੁਲਜ਼ਮ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ।