ਬੱਗਾ ਸੇਲਕੀਆਣਾ, ਉੜਾਪੜ

ਸੂਬੇ ਦੇ ਲੋਕ ਕਿਹੜੀਆਂ ਮੁਸ਼ਕਿਲਾਂ ਵਿਚੋਂ ਲੰਘ ਰਹੇ ਹਨ ਕਾਂਗਰਸ ਸਰਕਾਰ ਨੂੰ ਕੋਈ ਲੈਣਾ ਦੇਣਾ ਨਹੀਂ ਬੇਸ਼ੱਕ ਸੂਬੇ 'ਚ ਅਕਾਲੀਆਂ ਦੀ ਸਰਕਾਰ ਜਾਂ ਕਾਂਗਰਸ ਦੀ ਹੋਵੇ ਇਹ ਦੋਵੇਂ ਪਾਰਟੀਆਂ ਆਪਣਾ ਰਾਂਝਾ ਰਾਜੀ ਰੱਖਦੀਆਂ ਹਨ, ਜਿਸ ਕਰ ਕੇ ਪੰਜਾਬ ਦੇ ਲੋਕ ਅੱਜ ਰੱਜ ਕੇ ਦੁਖੀ ਹਨ। ਇਨਾਂ੍ਹ ਵਿਚਾਰਾ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਨ ਸਭਾ ਬੰਗਾ ਤੋਂ ਇੰਚਾਰਜ ਰਾਜ ਕੁਮਾਰ ਮਾਹਲ ਨੇ ਪਿੰਡ ਮਾਲੋਮਜਾਰਾ ਸਾਭਾ ਦਿਓਲ ਦੇ ਗ੍ਹਿ ਵਿਖੇ ਇਕ ਸਮਾਗਮ ਦੌਰਾਨ ਸਾਂਝੇ ਕੀਤੇ। ਮਾਹਲ ਨੇ ਆਖਿਆ ਕੀ ਕਦੇ ਸਰਕਾਰਾਂ ਦੇ ਲੀਡਰਾਂ ਨੇ ਸੋਚਿਆ ਕਿ ਜਿਨਾ ਲੋਕਾਂ ਤੋਂ ਅਸੀ ਵੋਟਾਂ ਲੈ ਕੇ ਮੰਤਰੀ ਬਣੇ ਹਾਂ ਉਨਾਂ੍ਹ ਦੀਆਂ ਕੀ ਸਮੱਸਿਆਵਾਂ ਹਨ। ਮਹਿੰਗਾਈ, ਬੇਰੁਜ਼ਗਾਰੀ, ਸਿਹਤ ਸੇਵਾਵਾਂ, ਸਿੱਖਿਆ ਦਾ ਕਿੰਨਾ ਮਾੜਾ ਹਾਲ ਹੈ ਕੀ ਕਦੇ ਸਰਕਾਰ ਨੇ ਇਧਰ ਧਿਆਨ ਦਿੱਤਾ। ਉਨ੍ਹਾਂ ਹਿਕਹਾ ਕਿ ਜੇਕਰ ਲੋਕ ਵਾਕਿਆ ਹੀ ਬਦਲਾਅ ਚਾਹੁੰਦੇ ਹੋ ਤਾਂ ਆਮ ਆਦਮੀ ਪਾਰਟੀ ਨੂੰ ਆਪਣਾ ਸਮਰਥਨ ਦਿਓ ਤੇ ਜੋ ਕੁਝ ਦਿੱਲੀ 'ਚ ਕੇਜਰੀਵਾਲ ਕਰ ਰਹੇ ਹਨ ਉਹ ਸਭ ਸਹੂਲਤਾਂ ਸੂਬੇ ਦੇ ਲੋਕਾ ਨੂੰ ਨਿਰਵਿਘਨ ਮਿਲਣਗੀਆਂ। ਇਸ ਬੁੱਧ ਸਿੰਘ ਧੁਲੇਤਾ, ਜਸਪ੍ਰਰੀਤ ਸਿੰਘ ਗਰਚਾ, ਸਰਵਜੀਤ ਸਾਭਾ, ਸਤਨਾਮ ਬਿੱਲਾ, ਦੀਪਕ ਰਾਣਾ ਆਦਿ ਹਾਜ਼ਰ ਸਨ।