ਬੱਗਾ ਸੇਲਕੀਆਣਾ, ਉੜਾਪੜ : ਪਿੰਡ ਸੇਲਕੀਆਣਾ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਜੀ ਦੇ 131ਵੇਂ ਜਨਮ ਦਿਵਸ ਤੇ ਡਾ. ਭੀਮ ਰਾਓ ਵੈੱਲਫੇਅਰ ਸੁਸਾਇਟੀ, ਸਤਿਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਲਾਲ ਚੰਦ ਅੌਜਲਾ ਸੂਬਾ ਸਕੱਤਰ ਬਸਪਾ ਪੰਜਾਬ ਨੇ ਕਿਹਾ ਕਿ ਬਿਨਾਂ ਕਿਸੇ ਸਵਾਰਥ ਦੇ ਆਪਣੇ ਲਤਾੜੇ ਹੋਏ ਸਮਾਜ ਨੂੰ ਬਰਾਬਰ ਹੱਕ ਦਿਵਾਉਣ ਲਈ ਭਾਰਤ ਰਤਨ ਡਾ.ਭੀਮ ਰਾਓ ਅੰਬੇਡਕਰ ਸਾਹਿਬ ਨੇ ਬੜਾ ਸੰਘਰਸ਼ ਕੀਤਾ। ਉਨ੍ਹਾਂ ਕਿਹਾ ਕਿ ਜਿਸ ਕੌਮ ਨੇ ਆਪਣਾ ਇਤਿਹਾਸ ਨਹੀਂ ਸਾਂਭਿਆ ਉਹ ਕੌਮਾਂ ਦਾ ਨਾਮੋਨਿਸ਼ਾਨ ਖਤਮ ਹੋ ਜਾਂਦਾ ਹੈ। ਬਾਬਾ ਸਾਹਿਬ ਨਾਰੀ ਜਾਤੀ ਦੇ ਮੁਕਤੀ ਦਾਤਾ ਸਨ, ਕਿਉਂਕਿ ਬਾਬਾ ਸਾਹਿਬ ਨੇ ਨਾਰੀ ਨੂੰ ਸਮਾਜ 'ਚ ਬਰਾਬਰ ਦਾ ਦਰਜਾ ਦੇਣ ਲਈ ਕਾਨੰੂਨ ਬਣਾ ਕੇ ਨਾਰੀ ਜਾਤੀ ਬਹੁਤ ਵੱਡਾ ਪਰਉਪਕਾਰ ਕੀਤਾ ਹੈ। ਉਪਰੰਤ ਏਕਤਾ ਕਲਾ ਮੰਚ ਲਸਾੜਾ ਵੱਲੋਂ ਬਾਬਾ ਸਾਹਿਬ ਦੇ ਜੀਵਨ 'ਤੇ ਅਧਾਰਤ ਕੋਰੀਓਗ੍ਰਾਫੀ ਪੇਸ਼ ਕੀਤਾ ਗਿਆ। ਅੰਤ 'ਚ ਪੜ੍ਹਾਈ 'ਚ ਪੁਜ਼ੀਸ਼ਨਾਂ ਪ੍ਰਰਾਪਤ ਕਰਨ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਖਸ਼ੀਸ਼ ਚੰਦ ਸਾਬਕਾ ਸਰਪੰਚ, ਸੁਰਿੰਦਰ ਕੁਮਾਰ ਪੁਆਰੀ, ਪੰਚ ਯਾਦਵਿੰਦਰ ਸਿੰਘ, ਹਰਮੇਸ਼ ਗੜਾ, ਐਡਵੋਕੇਟ ਚਰਨਜੀਤ ਪੁਆਰੀ, ਜਗਤਾਰ ਕਲੇਰ, ਰਾਜ ਕੁਮਾਰ, ਸ਼ਿੰਗਾਰਾ ਸਿੰਘ, ਸੋਢੀ ਸੁਮਨ, ਬੀਰ ਚੰਦ, ਨਿਰਮਲ ਸ਼ੀਹਮਾਰ, ਭੁਪਿੰਦਰ, ਅਮਰਨਾਥ, ਡਾ. ਸੋਨੂ ਬੰਗੜ, ਸਾਗਰ ਸਾਹਿਬ, ਤੀਰਥ ਰਾਮ, ਨੰਬਰਦਾਰ ਜੋਗਿੰਦਰ ਪਾਲ, ਬਾਬਾ ਪਰਮਜੀਤ, ਸਾਈਂ ਬਿ੍ਜ ਲਾਲ, ਕਸ਼ਮੀਰ ਰਾਮ ਆਦਿ ਵੀ ਹਾਜ਼ਰ ਸਨ।