ਹਰਮਿੰਦਰ ਸਿੰਘ ਪਿੰਟੂ, ਨਵਾਂਸ਼ਹਿਰ

ਪਿਛਲੇ ਲੰਮੇ ਸਮੇਂ ਤੋਂ ਕੋਰੋਨਾ ਨਾਲ ਦੌਰਾਨ ਬੰਦ ਪਈ ਰਾਹੋਂ ਜੇਜੋਂ ਨਵਾਂਸ਼ਹਿਰ ਜਲੰਧਰ ਟਰੇਨ ਕਾਰਨ ਰੋਜ਼ਾਨਾ ਸਫਰ ਕਰ ਰਹੇ ਆਮ ਲੋਕਾਂ ਨੂੰ ਪੈ ਰਿਹਾ ਭਾਰੀ ਦਿੱਕਤਾਂ ਦਾ ਸਾਹਮਣਾ। ਇਸ ਸਬੰਧੀ ਸਮਾਜ ਸੇਵੀ ਅਤੇ ਵਾਤਾਵਰਨ ਪੇ੍ਮੀ ਜਸਵੰਤ ਸਿੰਘ ਭੱਟੀ ਅਤੇ ਸੁਖਵਿੰਦਰ ਸਿੰਘ ਮਿੰਟੂ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਰੇਲਵੇ ਵਿਭਾਗ ਵੱਲੋਂ ਕੋਰੋਨਾ ਦੀ ਮਹਾਂਮਾਰੀ ਨੂੰ ਦੇਖਦੇ ਹੋਏ ਜੇਜੋਂ ਜਲੰਧਰ ਟਰੇਨ ਬੰਦ ਕਰ ਦਿੱਤੀ ਗਈ ਸੀ। ਪਰ ਅੱਜ ਬਹੁਤ ਲੰਮਾ ਸਮਾਂ ਹੋ ਗਿਆ ਹੈ। ਅਜੇ ਤੱਕ ਟਰੇਨ ਨਹੀਂ ਚਲਾਈ ਗਈ। ਜਿਸ ਕਾਰਨ ਲੋਕਾਂ ਦੀ ਜੇਬ ਤੇ ਭਾਰੀ ਬੋਝ ਪੈ ਰਿਹਾ ਹੈ। ਸਮਾਜ ਸੇਵਕ ਸੁਖਵਿੰਦਰ ਸਿੰਘ ਮਿੰਟੂ ਜਾਡਲਾ ਨੇ ਦੱਸਿਆ ਕਿ ਅੱਜ ਕੱਲ੍ਹ ਮਹਿੰਗਾਈ ਸਿਖਰਾਂ 'ਤੇ ਹੈ ਲੋਕ ਰੋਜ਼ਾਨਾ ਰੋਟੀ ਲਈ ਮਿਹਨਤ ਕਰ ਰਹੇ ਹਨ। ਦੂਸਰੇ ਪਾਸੇ ਟਰੇਨ ਬੰਦ ਹੋਣ ਕਾਰਨ ਰੋਜ਼ਾਨਾ ਸਫਰ ਕਰਨ ਵਾਲੇ ਲੋਕ ਬੱਸਾਂ ਵਿਚ ਮਹਿੰਗਾ ਸਫਰ ਨਹੀਂ ਕਰ ਸਕਦੇ। ਆਮ ਲੋਕ ਥੋੜੇ ਪੈਸੇ ਵਿਚ ਜਲੰਧਰ ਜਾਂ ਫਗਵਾੜਾ ਜਾ ਸਕਦਾ ਹੈ ਪਰ ਟਰੇਨ ਬੰਦ ਹੋਣ ਕਾਰਨ ਉਹ ਬੱਸਾਂ ਵਿਚ ਮਹਿੰਗਾ ਸਫਰ ਕਰਨ ਲਈ ਮਜ਼ਬੂਰ ਹਨ। ਉਨਾਂ੍ਹ ਰੇਲਵੇ ਵਿਭਾਗ ਤੋਂ ਮੰਗ ਕੀਤੀ ਕਿ ਬੰਦ ਪਈ ਟਰੇਨ ਨੂੰ ਦੁਬਾਰਾ ਚਾਲੂ ਕੀਤਾ ਜਾਵੇ। ਉਪਰੰਤ ਸਮਾਜ ਸੇਵਕ ਕੁਲਵਿੰਦਰ ਸਿੰਘ ਭਾਰਟਾ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਇਕ ਟਰੇਨ ਦਾ ਰੂਟ ਹੈ।, ਜਿਹੜਾ ਕਿ ਜੇਜੋਂ ਤੋਂ ਰਾਹੋਂ, ਨਵਾਂਸ਼ਹਿਰ, ਫਗਵਾੜਾ, ਜਲੰਧਰ ਜਾਂਦਾ ਹੈ। ਜਿਸ ਵਿਚ ਵੱਡੀ ਗਿਣਤੀ ਵਿਚ ਸਟੂਡੈਂਟ ਅਤੇ ਕਾਲਜ ਦੇ ਵਿਦਿਆਰਥੀ ਅਤੇ ਵਪਾਰੀ ਇਸ ਵਿਚ ਸਫਰ ਕਰਦੇ ਹਨ। ਕਿਉ ਕਿ ਇਹ ਆਰਾਮਦਾਇਕ ਅਤੇ ਸਸਤਾ ਸਫਰ ਹੈ ਪਰ ਅਫਸੋਸ ਕੋਰੋਨਾ ਕਾਲ ਦੌਰਾਨ ਬੰਦ ਪਈ ਟਰੇਨ ਦੀ ਅਜੇ ਤੱਕ ਕਿਸੇ ਨੇ ਕੋਈ ਸਾਰ ਨਹੀਂ ਲਈ। ਜਦੋਂ ਕਿ ਬਾਕੀ ਰੂਟਾਂ 'ਤੇ ਟਰੇਨਾਂ ਚੱਲ ਪਈਆਂ ਹਨ। ਨਵਾਂਸ਼ਹਿਰ ਅਤੇ ਇਸ ਦੇ ਆਸ ਪਾਸ ਦੇ ਲੋਕ ਪ੍ਰਵਾਸੀ, ਮਜ਼ਦੂਰ ਸਮਾਨ ਲੈ ਕੇ ਨਵਾਂਸ਼ਹਿਰ ਤੋਂ ਫਗਵਾੜਾ ਜਾਂ ਲੁਧਿਆਣਾ ਜਾ ਕੇ ਟਰੇਨ ਫੜਦੇ ਹਨ। ਉਨਾਂ੍ਹ ਨੂੰ ਇਸ ਲਈ ਵੱਧ ਪੈਸੇ ਦੇਣੇ ਪੈਂਦੇ ਹਨ ਅਤੇ ਸਮੇਂ ਦੀ ਵੀ ਬਰਬਾਦੀ ਹੁੰਦੀ ਹੈ। ਅੰਤ ਵਿਚ ਉਨਾਂ੍ਹ ਅਤੇ ਸ਼ਹਿਰ ਵਾਸੀ ਰਾਮ ਕੁਮਾਰ, ਮਨੋਜ ਕੁਮਾਰ, ਹਰੇ ਰਾਮ, ਹਰੀ ਓਮ ਅਤੇ ਹਰੀਸ਼ ਕੁਮਾਰ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਰੇਲ ਵਿਭਾਗ ਨੰੂ ਇਸ ਟਰੇਨ ਨੰੂ ਜਲਦ ਤੋਂ ਜਲਦ ਸ਼ੁਰੂ ਕਰਵਾਉਣ ਦੀ ਹਿਦਾਇਤ ਜਾਰੀ ਕਰੇ ਤਾਂ ਜੋ ਲੋਕਾਂ ਦੇ ਸਮੇਂ ਅਤੇ ਧੰਨ ਦੀ ਬਚਤ ਹੋ ਸਕੇ।